ਸ਼ਾਰਾਪੋਵਾ ਅਤੇ ਕੀਸ ਦੁਬਈ ਚੈਂਪੀਅਨਸ਼ਿਪ ਤੋਂ ਹਟੇ

02/16/2018 9:13:59 AM

ਦੁਬਈ, (ਬਿਊਰੋ)— ਸਾਬਕਾ ਨੰਬਰ ਇਕ ਰੂਸ ਦੀ ਮਾਰੀਆ ਸ਼ਾਰਾਪੋਵਾ ਅਤੇ ਯੂ.ਐੱਸ. ਓਪਨ ਫਾਈਨਲਿਸਟ ਅਮਰੀਕਾ ਦੀ ਮੈਡਿਸਨ ਕੀਸ ਅਗਲੇ ਹਫਤੇ ਖਤਮ ਹੋਣ ਵਾਲੀ ਦੁਬਈ ਡਿਊਟੀ ਫ੍ਰੀ ਟੈਨਿਸ ਚੈਂਪੀਅਨਸ਼ਿਪ ਤੋਂ ਹਟ ਗਏ ਹਨ। ਟੂਰਨਾਮੈਂਟ ਆਯੋਜਕਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਾਰਾਪੋਵਾ ਨੇ ਬਾਂਹ 'ਚ ਖਿਚਾਅ ਦੇ ਕਾਰਨ ਟੂਰਨਾਮੈਂਟ ਤੋਂ ਹਟਣ ਦਾ ਫੈਸਲਾ ਕੀਤਾ ਹੈ। 

ਪੰਜ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ 2006 ਦੇ ਬਾਅਦ ਤੋਂ ਪਹਿਲੀ ਵਾਰ ਇਸ ਟੂਰਨਾਮੈਂਟ 'ਚ ਉਤਰਨ ਵਾਲੀ ਸੀ ਅਤੇ ਉਨ੍ਹਾਂ ਨੇ ਇਸ ਦੇ ਲਈ ਵਾਈਲਡ ਕਾਰਡ ਵੀ ਸਵੀਕਾਰ ਕਰ ਲਿਆ ਸੀ। ਸ਼ਾਰਾਪੋਵਾ ਸੋਮਵਾਰ ਨੂੰ ਕਤਰ ਓਪਨ ਦੇ ਪਹਿਲੇ ਰਾਊਂਡ ਤੋਂ ਬਾਹਰ ਹੋ ਗਈ ਸੀ ਅਤੇ ਉਨ੍ਹਾਂ ਦੀ ਮੌਜੂਦਾ ਰੈਂਕਿੰਗ 41 ਹੈ। ਵਿਸ਼ਵ ਦੀ 14ਵੇਂ ਨੰਬਰ ਦੀ ਖਿਡਾਰਨ ਕੀਸ ਨੂੰ ਦੁਬਈ 'ਚ ਆਪਣਾ ਡੈਬਿਊ ਕਰਨਾ ਸੀ ਪਰ ਬੀਮਾਰੀ ਦੇ ਕਾਰਨ ਉਨ੍ਹਾਂ ਨੇ ਆਪਣਾ ਨਾਂ ਵਾਪਸ ਲੈ ਲਿਆ ਹੈ।


Related News