ਸ਼ਮੀ ਨੇ ਕਿਹਾ- ਕੰਗਾਰੂਆਂ ਲਈ ਤਿਆਰ ਹੈ ਖਾਸ ਪਲਾਨ..

09/14/2017 2:54:59 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤੀ ਟੀਮ ਕੋਲ ਆਸਟਰੇਲੀਆ ਖਿਲਾਫ ਅਗਲੀ ਸੀਰੀਜ਼ ਲਈ ਖਾਸ ਪਲਾਨ ਹੈ। ਹਾਲਾਂਕਿ ਸ਼ਮੀ ਨੇ ਮੰਨਿਆ ਹੈ ਕਿ ਆਸਟਰੇਲੀਆਈ ਟੀਮ ਮਜ਼ਬੂਤ ਹੈ, ਇਸ ਲਈ ਉਸਨੂੰ 5-0 ਨਾਲ ਹਰਾਉਣਾ ਮੁਸ਼ਕਲ ਹੋਵੇਗਾ। ਆਸਟਰੇਲੀਆ ਇਸ ਸਮੇਂ ਭਾਰਤ ਦੌਰੇ ਉੱਤੇ ਹੈ, ਜਿੱਥੇ ਉਹ ਪੰਜ ਵਨਡੇ ਮੈਚਾਂ ਦੀ ਵਨਡੇ ਸੀਰੀਜ਼ ਅਤੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ। ਸ਼ਮੀ ਨੇ ਕਿਹਾ, ''ਆਸਟਰੇਲੀਆ ਕਾਫ਼ੀ ਮਜ਼ਬੂਤ ਟੀਮ ਹੈ। ਅਸੀਂ ਉਨ੍ਹਾਂ ਨੂੰ ਹਲਕੇ ਵਿਚ ਨਹੀਂ ਲੈ ਸਕਦੇ। ਸਾਡੇ ਕੋਲ ਉਨ੍ਹਾਂ ਨੂੰ ਲੈ ਕੇ ਰਣਨੀਤੀਆਂ ਹਨ, ਜਿਨ੍ਹਾਂ ਨੂੰ ਮੈਂ ਇੱਥੇ ਨਹੀਂ ਦੱਸ ਸਕਦਾ।''
ਸ਼ਮੀ ਅਤੇ ਉਮੇਸ਼ ਯਾਦਵ ਨੂੰ ਹਾਲ ਹੀ ਵਿਚ ਸ਼੍ਰੀਲੰਕਾ ਦੌਰੇ ਉੱਤੇ ਟੀਮ ਵਿਚ ਨਾ ਚੁਣੇ ਜਾਣ 'ਤੇ ਆਰਾਮ ਦਿੱਤਾ ਗਿਆ ਸੀ। ਇਨ੍ਹਾਂ ਦੋਨਾਂ ਨੇ ਆਸਟਰੇਲੀਆ ਖਿਲਾਫ ਹੋਣ ਵਾਲੀ ਸੀਰੀਜ਼ ਦੇ ਪਹਿਲੇ ਤਿੰਨ ਮੈਚਾਂ ਲਈ ਚੁਣੀ ਗਈ ਟੀਮ ਵਿਚ ਵਾਪਸੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਆਸਟਰੇਲੀਆ ਦੇ ਕਪਤਾਨ ਸਟੀਵਨ ਸਮਿਥ ਅਤੇ ਡੇਵਿਡ ਵਾਰਨਰ ਮੁਸ਼ਕਲ ਪੈਦਾ ਕਰ ਸਕਦੇ ਹਨ। ਦੋਨੋਂ ਵਿਸ਼ਵ ਪੱਧਰ ਦੇ ਬੱਲੇਬਾਜ਼ ਹਨ। ਸਾਡੇ ਕੋਲ ਉਨ੍ਹਾਂ ਲਈ ਵੀ ਰਣਨੀਤੀ ਹੈ। ਇਸ ਤਰ੍ਹਾਂ ਦੇ ਬੱਲੇਬਾਜ਼ਾਂ ਸਾਹਮਣੇ ਗੇਂਦਬਾਜ਼ੀ ਕਰਨਾ ਆਸਾਨ ਨਹੀਂ ਹੁੰਦਾ ਹੈ। ਆਸਟਰੇਲੀਆ ਪਹਿਲਾਂ ਤੋਂ ਜ਼ਿਆਦਾ ਮਜ਼ਬੂਤ ਹੈ, ਪਰ ਅਸੀ ਆਪਣੀ ਤਾਕਤ ਉੱਤੇ ਧਿਆਨ ਦੇਵਾਂਗੇ।,.


Related News