ਸ਼ੰਮੀ ਸਰਵਸ੍ਰੇਸ਼ਠ ਗੇਂਦਬਾਜ਼ਾਂ 'ਚੋਂ ਇਕ, ਭਾਰਤ ਦੁਨੀਆ ਦੀ ਸਰਵੋਤਮ ਟੀਮ : ਵਿਲੀਅਮਸਨ

Thursday, Nov 16, 2023 - 03:22 PM (IST)

ਸ਼ੰਮੀ ਸਰਵਸ੍ਰੇਸ਼ਠ ਗੇਂਦਬਾਜ਼ਾਂ 'ਚੋਂ ਇਕ, ਭਾਰਤ ਦੁਨੀਆ ਦੀ ਸਰਵੋਤਮ ਟੀਮ : ਵਿਲੀਅਮਸਨ

ਮੁੰਬਈ, (ਭਾਸ਼ਾ)- ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਮਿਲੀ ਹਾਰ ਤੋਂ ਬਾਅਦ ਮੁਹੰਮਦ ਸ਼ੰਮੀ ਨੂੰ ਸਰਵਸ੍ਰੇਸ਼ਠ ਗੇਂਦਬਾਜ਼ਾਂ 'ਚੋਂ ਇਕ ਕਿਹਾ ਅਤੇ ਭਾਰਤੀ ਟੀਮ ਨੂੰ ਸਰਵੋਤਮ ਟੀਮ ਦੱਸਿਆ। ਭਾਰਤ ਨੇ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਥਾਂ ਬਣਾਈ ਹੈ। 398 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ 48.5 ਓਵਰਾਂ 'ਚ 327 ਦੌੜਾਂ 'ਤੇ ਆਲ ਆਊਟ ਹੋ ਗਈ। ਸ਼ੰਮੀ ਨੇ 57 ਦੌੜਾਂ ਦੇ ਕੇ ਸੱਤ ਵਿਕਟਾਂ ਲਈਆਂ। ਮੌਜੂਦਾ ਵਿਸ਼ਵ ਕੱਪ ਵਿੱਚ ਇਹ ਤੀਜੀ ਵਾਰ ਹੈ ਜਦੋਂ ਉਸ ਨੇ ਇੱਕ ਮੈਚ ਵਿੱਚ ਪੰਜ ਜਾਂ ਇਸ ਤੋਂ ਵੱਧ ਵਿਕਟਾਂ ਲੈਣ ਦਾ ਕਾਰਨਾਮਾ ਕੀਤਾ ਹੈ। ਸ਼ੰਮੀ ਨੇ ਮੌਜੂਦਾ ਵਿਸ਼ਵ ਕੱਪ 'ਚ ਹੁਣ ਤੱਕ 23 ਵਿਕਟਾਂ ਲਈਆਂ ਹਨ।

ਇਹ ਵੀ ਪੜ੍ਹੋ : ਸ਼ੰਮੀ ਨੂੰ ਲੈ ਕੇ ਦਿੱਲੀ ਅਤੇ ਮੁੰਬਈ ਪੁਲਸ ਵਿਚਕਾਰ ਚੱਲੀ ਮਜ਼ਾਕੀਆ 'ਵਾਰ', ਹੋਈ ਮਿੱਠੀ ਨੋਕ-ਝੋਕ 

ਵਿਲੀਅਮਸਨ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ, ''ਉਸ (ਸ਼ੰਮੀ) ਦਾ ਪ੍ਰਦਰਸ਼ਨ ਸ਼ਾਨਦਾਰ ਹੈ। ਉਸ ਨੇ ਭਾਵੇਂ ਅੱਧੇ ਮੈਚ ਹੀ ਖੇਡੇ ਹੋਣ ਪਰ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿੱਚ ਸ਼ਾਮਲ ਹਨ। ਉਸਨੇ ਕਿਹਾ, "ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹ ਦੁਨੀਆ ਦੇ ਸਭ ਤੋਂ ਵਧੀਆ ਗੇਂਦਬਾਜ਼ਾਂ ਵਿੱਚੋਂ ਇੱਕ ਹੈ। ਜਿਸ ਤਰ੍ਹਾਂ ਉਹ ਗੇਂਦ ਨੂੰ ਮੂਵ ਕਰਦਾ ਹੈ ਅਤੇ ਸਟੰਪ ਨੂੰ ਖੇਡ ਦਾ ਹਿੱਸਾ ਬਣਾਉਂਦਾ ਹੈ, ਉਹ ਵਾਕਈ ਅਦਭੁਤ ਹੈ। ਇੰਨੇ ਘੱਟ ਮੈਚਾਂ ਵਿੱਚ ਉਸ ਨੇ ਜਿੰਨੀਆਂ ਵਿਕਟਾਂ ਲਈਆਂ ਹਨ, ਉਹ ਹੈਰਾਨੀਜਨਕ ਹਨ।

PunjabKesari
 

ਵਿਲੀਅਮਸਨ ਨੇ ਕਿਹਾ, ''ਇਹ ਭਾਰਤੀ ਟੀਮ ਬਿਨਾਂ ਸ਼ੱਕ ਖੇਡ ਦੇ ਹਰ ਵਿਭਾਗ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ਅਤੇ ਮੈਨੂੰ ਯਕੀਨ ਹੈ ਕਿ ਇਸ ਦਾ ਪੂਰਾ ਧਿਆਨ ਹੁਣ ਅਗਲੇ ਮੈਚ 'ਤੇ ਹੋਵੇਗਾ।'' ਨਿਊਜ਼ੀਲੈਂਡ ਦੇ ਕਪਤਾਨ ਨੇ ਭਾਰਤੀ ਟੀਮ ਨੂੰ ਦੁਨੀਆ ਦੀ ਸਰਵਸ਼੍ਰੇਸ਼ਠ ਟੀਮ ਕਰਾਰ ਦਿੱਤਾ। ਵਿਰੋਧੀ ਟੀਮ ਲਈ ਉਨ੍ਹਾਂ ਦਾ ਸਾਹਮਣਾ ਕਰਨਾ ਮੁਸ਼ਕਲ ਹੈ ਕਿਉਂਕਿ ਉਸ ਦੇ ਸਾਰੇ ਖਿਡਾਰੀ ਆਪਣਾ ਸਰਵੋਤਮ ਪ੍ਰਦਰਸ਼ਨ ਕਰ ਰਹੇ ਹਨ।ਉਸ ਨੇ ਕਿਹਾ, "ਉਹ ਇਸ ਸਮੇਂ ਦੁਨੀਆ ਦੀ ਸਭ ਤੋਂ ਵਧੀਆ ਟੀਮ ਹੈ ਅਤੇ ਉਨ੍ਹਾਂ ਦੇ ਸਾਰੇ ਖਿਡਾਰੀ ਆਪਣਾ ਸਰਵੋਤਮ ਪ੍ਰਦਰਸ਼ਨ ਕਰ ਰਹੇ ਹਨ। ਇਸ ਲਈ ਉਨ੍ਹਾਂ ਦਾ ਸਾਹਮਣਾ ਕਰਨਾ ਮੁਸ਼ਕਲ ਹੈ। ਉਹ ਅਸਲ ਵਿੱਚ ਮਾਮੂਲੀ ਜਿਹੀ ਗਲਤੀ ਵੀ ਨਹੀਂ ਦਿਖਾ ਰਹੇ ਹਨ।" 

PunjabKesari

ਇਹ ਵੀ ਪੜ੍ਹੋ : ODI WC ਦੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਭਾਰਤ ਨੇ ਫਾਈਨਲ 'ਚ ਬਣਾਈ ਜਗ੍ਹਾ

ਵਿਰਾਟ ਕੋਹਲੀ ਨੇ ਆਪਣਾ 50ਵਾਂ ਵਨਡੇ ਸੈਂਕੜਾ ਲਗਾ ਕੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਅਤੇ ਵਿਲੀਅਮਸਨ ਨੇ ਕਿਹਾ ਕਿ ਸਮਕਾਲੀ ਕ੍ਰਿਕਟ ਦੇ ਮਹਾਨ ਦੀ ਤਾਰੀਫ ਕਰਨ ਲਈ ਸ਼ਬਦ ਘੱਟ ਹਨ। “ਮੈਂ ਸੱਚਮੁੱਚ ਉਸਦੀ ਪ੍ਰਸ਼ੰਸਾ ਕਰਨ ਲਈ ਸ਼ਬਦ ਲੱਭ ਰਿਹਾ ਹਾਂ,”  ਉਹ ਸਭ ਤੋਂ ਵਧੀਆ ਹੈ। ਅਤੇ ਉਹ ਬਿਹਤਰ ਤੋਂ ਬਿਹਤਰ ਹੁੰਦਾ ਜਾ ਰਿਹਾ ਹੈ, ਜੋ ਕਿ ਦੁਨੀਆ ਭਰ ਦੀਆਂ ਵਿਰੋਧੀ ਟੀਮਾਂ ਲਈ ਚਿੰਤਾ ਦਾ ਵਿਸ਼ਾ ਹੈ ਪਰ ਤੁਸੀਂ ਉਸ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰਦੇ ਹੋ।'' 

ਵਿਲੀਅਮਸਨ ਨੇ ਪਿੱਚ ਨਾਲ ਜੁੜੇ ਵਿਵਾਦ ਨੂੰ ਤਵਜੋਂ ਨਹੀਂ ਦਿੱਤੀ। ਸੈਮੀਫਾਈਨਲ ਮੈਚ ਤੋਂ ਪਹਿਲਾਂ ਖਬਰ ਆਈ ਸੀ ਕਿ ਭਾਰਤੀ ਟੀਮ ਪ੍ਰਬੰਧਨ ਨੇ ਮੈਚ ਲਈ ਹੌਲੀ ਪਿੱਚ ਬਣਾਉਣ ਲਈ ਕਿਹਾ ਸੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸ਼ੁਰੂ 'ਚ ਸੈਮੀਫਾਈਨਲ ਲਈ ਨਵੀਂ ਪਿੱਚ ਤਿਆਰ ਕਰਨ ਦੀ ਯੋਜਨਾ ਸੀ ਪਰ ਬਾਅਦ 'ਚ ਮੈਚ ਉਸੇ ਵਿਕਟ 'ਤੇ ਖੇਡਿਆ ਗਿਆ ਜਿਸ 'ਤੇ ਪਹਿਲਾਂ ਮੈਚ ਖੇਡੇ ਗਏ ਸਨ। ਵਿਲੀਅਮਸਨ ਨੇ ਕਿਹਾ, ''ਇਸ ਵਿਕਟ ਦਾ ਪਹਿਲਾਂ ਵੀ ਇਸਤੇਮਾਲ ਕੀਤਾ ਗਿਆ ਸੀ ਪਰ ਇਹ ਵਾਕਈ ਵਧੀਆ ਵਿਕਟ ਸੀ। ਜਿਵੇਂ ਕਿ ਅਸੀਂ ਦੇਖਿਆ ਕਿ ਉਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕਾਫੀ ਦੌੜਾਂ ਬਣਾਈਆਂ। ਅਸੀਂ ਇਸ ਮੁਕਾਬਲੇ ਵਿੱਚ ਦੇਖਿਆ ਹੈ ਕਿ ਫਲੱਡ ਲਾਈਟਾਂ ਵਿੱਚ ਹਾਲਾਤ ਬਦਲਦੇ ਹਨ। ਤੁਹਾਨੂੰ ਇਸ ਤਰ੍ਹਾਂ ਦੇ ਵਿਕਟ ਦੀ ਉਮੀਦ ਹੈ ਅਤੇ ਉਹ ਬਹੁਤ ਵਧੀਆ ਖੇਡਿਆ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Tarsem Singh

Content Editor

Related News