ਸ਼ਕੀਰਾ ਦੇ ਫੁੱਟਬਾਲਰ ਪਤੀ ਨੇ ਕੀਤਾ ਨੇਕ ਕੰਮ, ਹੁਣ ਪੀਟਾ ਦੇਵੇਗਾ ਸਨਮਾਨ ਪੁਰਸਕਾਰ
Monday, Jun 25, 2018 - 12:41 PM (IST)

ਜਲੰਧਰ : ਮਸ਼ਹੂਰ ਸਿੰਗਰ ਸ਼ਕੀਰਾ ਦੇ ਫੁੱਟਬਾਲਰ ਪਤੀ ਜੇਰਾਰਡ ਪਿਕ ਤੇ ਇਸਕੋ ਨੂੰ ਪੀਟਾ ਸੰਸਥਾ ਵਲੋਂ ਸਨਮਾਨਿਤ ਕੀਤਾ ਜਾਵੇਗਾ। ਦਰਅਸਲ ਸਪੇਨ ਤੇ ਈਰਾਨ ਵਿਚਾਲੇ ਮੈਚ ਦੌਰਾਨ ਗਰਾਊਂਡ 'ਤੇ ਇਕ ਛੋਟਾ ਪੰਛੀ ਆ ਗਿਆ ਸੀ। ਜੇਰਾਰਡ ਨੇ ਉਸ ਨੂੰ ਚੁੱਕ ਕੇ ਮੈਦਾਨ 'ਤੋਂ ਬਾਹਰ ਹਿਫਾਜ਼ਤ ਨਾਲ ਰਖਵਾਇਆ ਸੀ। ਇਸ ਤਰ੍ਹਾਂ ਇਸਕੋ ਨੇ ਵੀ ਇਕ ਪੰਛੀ ਨੂੰ ਮੈਦਾਨ 'ਚੋਂ ਬਾਹਰ ਰਖਵਾਇਆ ਸੀ। ਪਸ਼ੂ-ਪੰਛੀਆਂ ਪ੍ਰਤੀ ਦਿਆਲਗੀ ਦਿਖਾਉਣ ਲਈ ਪੀਟਾ ਨੇ ਜੇਰਾਰਡ ਤੇ ਇਸਕੋ ਨੂੰ ਇਹ ਸਨਮਾਨ ਦੇਣ ਦਾ ਫੈਸਲਾ ਕੀਤਾ ਹੈ।