ਵਨ-ਡੇ ਆਲਰਾਊਂਡਰਾਂ ਦੀ ਸੂਚੀ ''ਚ ਟਾਪ ''ਤੇ ਸ਼ਾਕਿਬ, ਟਾਪ 10 ''ਚ ਕੋਈ ਭਾਰਤੀ ਨਹੀਂ

05/23/2019 12:32:48 PM

ਦੁਬਈ : ਬੰਗਲਾਦੇਸ਼ ਦੇ ਖ਼ੁਰਾਂਟ ਕ੍ਰਿਕਟਰ ਸ਼ਾਕਿਬ ਅੱਲ ਹਸਨ ਬੁੱਧਵਾਰ ਨੂੰ ਆਲਰਾਉਂਡਰਾਂ ਦੀ ਐੱਮ. ਆਰ. ਐੱਫ ਟਾਇਰਸ ਆਈ. ਸੀ. ਸੀ. ਵਨ-ਡੇ ਮੈਚ ਅੰਤਰਰਾਸ਼ਟਰੀ ਰੈਂਕਿੰਗ 'ਚ ਟਾਪ 'ਤੇ ਪਹੁੰਚ ਗਈ। ਇਸ ਸੂਚੀ ਦੇ ਟਾਪ 10 'ਚ ਕਿਸੇ ਭਾਰਤੀ ਨੂੰ ਜਗ੍ਹਾ ਨਹੀਂ ਮਿਲੀ ਹੈ। ਆਇਰਲੈਂਡ ਤੇ ਵੈਸਟਇੰਡੀਜ਼ ਦੀ ਮੌਜੂਦਗੀ ਵਾਲੀ ਟਰਾਈ ਸੀਰੀਜ਼ 'ਚ ਚੰਗੇ ਪ੍ਰਦਰਸ਼ਨ ਦੀ ਬਦੌਲਤ 32 ਸਾਲ ਦੇ ਸ਼ਾਕਿਬ ਨੇ ਟਾਪ ਪੁਜਿਸ਼ਨ 'ਤੇ ਜਗ੍ਹਾ ਬਣਾਈ। ਆਇਰਲੈਂਡ 'ਚ ਹੋਈ ਇਸ ਸੀਰੀਜ 'ਚ ਬੰਗਲਾਦੇਸ਼ ਨੇ ਪਹਿਲੀ ਵਾਰ ਕਈ ਦੇਸ਼ਾਂ ਦੀ ਹਾਜ਼ਰੀ ਵਾਲਾ ਟੂਰਨਾਮੈਂਟ ਜਿੱਤਿਆ।PunjabKesari  ਸ਼ਾਕਿਬ ਨੇ ਲੜੀ 'ਚ ਦੋ ਨਾਬਾਦ ਅਰਧ ਸੈਕੜੇ ਦੀ ਬਦੌਲਤ 140 ਦੌੜਾਂ ਬਣਾਉਣ ਤੋਂ ਇਲਾਵਾ ਦੋ ਵਿਕਟਾਂ ਵੀ ਹਾਸਲ ਕੀਤੀਆਂ। ਸ਼ਾਕਿਬ ਦੇ ਹੁਣ 359 ਅੰਕ ਹੋ ਗਏ ਹਨ ਜੋ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਤੋਂ 20 ਜ਼ਿਆਦਾ ਹਨ। ਰਾਸ਼ਿਦ ਦੂਜੇ ਸਥਾਨ 'ਤੇ ਖਿਸਕ ਗਏ ਹਨ। ਅਫਗਾਨਿਸਤਾਨ ਟੀਮ ਦੇ ਰਾਸ਼ਿਦ ਦੇ ਸਾਥੀ ਮੁਹੰਮਦ ਨਬੀ ਤੀਜੇ ਸਥਾਨ 'ਤੇ ਹਨ।।ਭਾਰਤੀ ਖਿਡਾਰੀਆਂ 'ਚ ਕੇਦਾਰ ਯਾਦਵ ਸੰਯੁਕਤ 12ਵੇਂ ਸਥਾਨ ਦੇ ਨਾਲ ਟਾਪ 'ਤੇ ਹਨ।


Related News