ਸ਼ਾਕਿਬ ਅਲ ਹਸਨ ਇਕ ਵਾਰ ਫਿਰ ਵਿਵਾਦਾਂ ''ਚ, ਬੋਰਡ ਨੇ ਜਾਰੀ ਕੀਤਾ ਨੋਟਿਸ
Sunday, Feb 20, 2022 - 12:13 PM (IST)
ਢਾਕਾ- ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਬੰਗਲਾਦੇਸ਼ ਪ੍ਰੀਮੀਅਰ ਲੀਗ (ਬੀ. ਪੀ. ਐੱਲ.) ਫ੍ਰੈਂਚਾਈਜ਼ੀ ਫਾਰਚਿਊਨ ਬਰਿਸ਼ਲ ਨੂੰ ਆਪਣੇ ਕਪਤਾਨ ਸ਼ਾਕਿਬ ਅਲ ਹਸਨ ਨੂੰ ਇਕ ਸ਼ੂਟ 'ਚ ਸ਼ਾਮਲ ਹੋਣ ਲਈ ਬਾਇਓ ਬਬਲ ਪ੍ਰੋਟੋਕਾਲ ਤੋੜਣ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਬੀ. ਸੀ. ਬੀ. ਦੇ ਪ੍ਰਧਾਨ ਨਜਮੁਲ ਹਸਨ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : ਹਾਰਦਿਕ ਦੇ ਰਣਜੀ ਨਾ ਖੇਡਣ 'ਤੇ ਮੁੱਖ ਚੋਣਕਰਤਾ ਚੇਤਨ ਸ਼ਰਮਾ ਨਾਰਾਜ਼, ਕਹੀ ਇਹ ਗੱਲ
ਦਰਅਸਲ ਸ਼ਾਕਿਬ ਨੇ ਬੀ. ਪੀ. ਐੱਲ. ਫਾਈਨਲ ਤੋਂ ਪਹਿਲਾਂ ਵੀਰਵਾਰ ਨੂੰ ਕਪਤਾਨਾਂ ਦੇ ਅਧਿਕਾਰਤ ਫੋਟੋ ਸ਼ੂਟ ਤੇ ਟ੍ਰੇਨਿੰਗ ਸੈਸ਼ਨ ਨੂੰ ਛੱਡ ਦਿੱਤਾ ਸੀ ਤਾਂ ਜੋ ਉਹ ਇਕ ਸਾਫਟ ਡ੍ਰਿੰਕ ਕੰਪਨੀ ਦੇ ਲਈ ਟੀ. ਵੀ. ਸੀ. ਦੀ ਸ਼ੂਟਿੰਗ 'ਚ ਹਿੱਸਾ ਲੈ ਸਕੇ। ਨਜਮੁਲ ਨੇ ਦੱਸਿਆ ਕਿ ਅਸੀਂ ਪਹਿਲਾਂ ਹੀ ਫ੍ਰੈਂਚਾਈਜ਼ੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ। ਅਸੀਂ ਉਨ੍ਹਾਂ ਨੂੰ ਬਾਇਓ ਬਬਲ ਪ੍ਰੋਟੋਕਾਲ ਬਣਾਏ ਰੱਖਣ ਦਾ ਨਿਰਦੇਸ਼ ਦਿੱਤਾ, ਪਰ ਉਨ੍ਹਾਂ ਨੇ ਇਸ ਨੂੰ ਤੋੜ ਦਿੱਤਾ, ਇਸ ਲਈ ਅਸੀਂ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : PSL ਤੋਂ ਇਕਰਾਰਨਾਮੇ ਦੇ ਪੈਸੇ ਨਾ ਮਿਲਣ 'ਤੇ ਜੇਮਸ ਨੇ ਹੋਟਲ 'ਚ ਲੱਗਿਆ ਝੂਮਰ ਤੋੜਿਆ, ਹੰਗਾਮਾ
ਅਸੀਂ ਟੂਰਨਾਮੈਂਟ ਦੇ ਦੌਰਾਨ ਕੁਝ ਨਾ ਕਰ ਸਕੇ, ਪਰ ਹੁਣ ਇਹ ਖ਼ਤਮ ਹੋ ਗਿਆ ਹੈ, ਅਸੀਂ ਦੇਖਾਂਗੇ ਕਿ ਕੀ ਕੀਤਾ ਜਾ ਸਕਦਾ ਹੈ। ਜੇਕਰ ਕੋਈ ਕਾਨੂੰਨ ਤੋੜਦਾ ਹੈ ਤਾਂ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਜ਼ਿਕਰਯੋਗ ਹੈ ਕਿ ਸ਼ਾਕਿਬ ਸ਼ੁੱਕਰਵਾਰ ਨੂੰ ਕੋਮਿਲਾ ਵਿਕਟੋਰੀਅਨ ਦੇ ਖ਼ਿਲਾਫ਼ ਬੀ. ਪੀ. ਐੱਲ. ਫਾਈਨਲ 'ਚ ਫਾਰਚਿਊਨ ਬਰਿਸ਼ਲ ਲਈ ਉਪਲੱਬਧ ਸਨ, ਕਿਉਂਕਿ ਉਹ ਕੋਰੋਨਾ ਨੈਗੇਟਿਵ ਆਏ ਸਨ, ਜਿਸ ਨੇ ਉਨ੍ਹਾਂ ਦੇ ਬਾਇਓ-ਬਬਲ 'ਚ ਵਾਪਸ ਆਉਣ ਦਾ ਰਸਤਾ ਸਾਫ ਕੀਤਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।