ਸ਼ਾਕਿਬ ਨੇ ਵਰਲਡ ਕੱਪ 'ਚ ਕੀਤਾ ਬੱਲੇ ਨਾਲ ਕਮਾਲ, ਆਪਣੇ ਨਾਂ ਕੀਤਾ ਇਹ ਰਿਕਾਰਡ

06/25/2019 12:35:43 PM

ਜਲੰਧਰ : ਬੰਗਲਾਦੇਸ਼ ਦੇ ਖਿਡਾਰੀ ਸ਼ਾਕਿਬ ਅਲ ਹਸਨ ਨੇ ਅਫਗਾਨਿਸਤਾਨ ਦੇ ਖਿਲਾਫ ਸਿਰਫ਼ 51 ਦੌੜਾਂ ਦੀ ਪਾਰੀ ਖੇਡ ਕੇ ਕ੍ਰਿਕਟ ਵਰਲਡ ਕੱਪ ਦੇ ਲੀਡਿੰਗ ਸਕੋਰਰ ਬਣਨ ਦਾ ਸਨਮਾਨ ਪਾ ਲਿਆ ਹੈ। ਸ਼ਾਕਿਬ ਦੀ ਇਹ ਇਸ ਵਰਲਡ ਕੱਪ 'ਚ 5ਵੀਂ 50+ ਪਾਰੀ ਸੀ। 6 ਮੈਚ ਖੇਡ ਚੁੱਕੇ ਸ਼ਾਕਿਬ ਹੁਣ ਤਕ ਸਿਰਫ ਇਕ ਵਾਰ ਫਿੱਫਟੀ ਤੋਂ ਘੱਟ ਯਾਨੀ ਕਿ 41 ਦੌੜਾਂ 'ਤੇ ਆਊਟ ਹੋਏ ਹਨ। ਸ਼ਾਕਿਬ ਹੁਣ ਤੱਕ 75,64,121, 124,41 ਤੇ 51 ਦੌੜਾਂ ਦੀਆਂ ਪਾਰੀਆਂ ਖੇਡ ਚੁੱਕੇ ਹਨ। ਸ਼ਾਕਿਬ ਨੇ ਇੰਗਲੈਂਡ ਤੇ ਵੈਸਟਇੰਡੀਜ਼ ਦੇ ਖਿਲਾਫ ਲਗਾਤਾਰ ਦੋ ਸੈਂਕੜੇ ਵੀ ਲਗਾਏ ਸਨ।PunjabKesari
ਵੇਖੋ ਰਿਕਾਰਡ- 
ਸ਼ਾਕਿਬ ਅਲ ਹਸਨ, ਬੰਗਲਾਦੇਸ਼- ਮੈਚ 6, ਦੌੜਾਂ 476, ਔਸਤ 95.20, ਸਟ੍ਰਾਇਕ ਰੇਟ 99.17, ਚੌਕੇ 48, ਛੱਕੇ 2
ਡੇਵਿਡ ਵਾਰਨਰ, ਆਸਟਰੇਲੀਆ- ਮੈਚ 6, ਦੌੜਾਂ 447, ਔਸਤ 89.40, ਸਟ੍ਰਾਇਕ ਰੇਟ 87.30, ਚੌਕੇ 40, ਛੱਕੇ 6
ਜੋ ਰੂਟ, ਇੰਗਲੈਂਡ- ਮੈਚ 6, ਦੌੜਾਂ 424, ਔਸਤ 84.80, ਸਟ੍ਰਾਇਕ ਰੇਟ 92.78, ਚੌਕੇ 35, ਛੱਕੇ 2
ਆਰੋਨ ਫਿੰਚ, ਆਸਟਰੇਲੀਆ - ਮੈਚ 6, ਦੌੜਾਂ 396, ਔਸਤ 66.00, ਸਟ੍ਰਾਇਕ ਰੇਟ 109.70, ਚੌਕੇ 35, ਛੱਕੇ 16
ਕੇਨ ਵਿਲੀਅਮਸਨ ਨਿਊਜ਼ੀਲੈਂਡ - ਮੈਚ 4, ਦੌੜਾਂ 373, ਔਸਤ 186.50, ਸਟ੍ਰਾਇਕ ਰੇਟ 80.56, ਚੌਕੇ 33, ਛੱਕੇ 2

ਸ਼ਾਕਿਬ ਨੇ ਇਨ੍ਹਾਂ 51 ਦੌੜਾਂ  ਨਾਲ ਵਲਰਡ ਕੱਪ 'ਚ ਆਪਣੀਆਂ 1000 ਦੌੜਾਂ ਵੀ ਪੂਰੀਆਂ ਕਰ ਲਈਆਂ। ਅਜਿਹਾ ਕਰਨ ਵਾਲੇ ਉਹ ਬੰਗਲਾਦੇਸ਼ ਦੇ ਪਹਿਲੇ ਬੱਲੇਬਾਜ ਵੀ ਬਣ ਗਏ ਹਨ। ਦੱਸ ਦੇਈਏ ਕਿ ਸ਼ਾਕਿਬ ਓਵਰਆਲ ਵਰਲਡ ਕੱਪ 'ਚ 1000 ਦੌੜਾਂ ਪੂਰੀਆਂ ਕਰਨ ਵਾਲੇ ਦੁਨੀਆ ਦੇ 19ਵੇਂ ਬੱਲੇਬਾਜ਼ ਹਨ। ਹੁਣ ਉਨ੍ਹਾਂ ਦੇ ਨਾਮ 1016 ਦੌੜਾਂ ਦਰਜ ਹੋ ਚੁਕੀਆਂ ਹਨ।PunjabKesari 1000 ਵਰਲਡ ਕੱਪ ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼
ਇੰਡੀਆ - ਸਚਿਨ ਤੇਂਦੁਲਕਰ
ਪਾਕਿਸਤਾਨ-ਜਾਵੇਦ ਮਿਆਂਦਾਦ
ਵੈਸਟਇੰਡੀਜ਼- ਵਿਵ ਰਿਚਡਰਸ
ਆਸਟਰੇਲੀਆ-ਮਾਰਕ ਵਾ
ਸ਼੍ਰੀਲੰਕਾ-ਅਰਵਿੰਦ ਡੀ-ਸਿਲਵਾ
ਦੱ. ਅਫਰੀਕਾ- ਹਰਸ਼ਲ ਗਿਬਸ
ਨਿਊਜ਼ੀਲੈਂਡ-ਸਟੀਫਨ ਫਲੇਮਿੰਗ
ਬੰਗਲਾਦੇਸ਼-ਸ਼ਾਕਿਬ ਅਲ ਹਸਨPunjabKesari


Related News