ਸ਼੍ਰੀਲੰਕਾ ਵਿਰੁੱਧ ਟੀ-20 ਕੌਮਾਂਤਰੀ ਲੜੀ ਲਈ ਉਮਰ ਤੇ ਸ਼ਹਿਜ਼ਾਦ ਦੀ ਪਾਕਿ ਟੀਮ ''ਚ ਵਾਪਸੀ

Thursday, Oct 03, 2019 - 03:48 AM (IST)

ਸ਼੍ਰੀਲੰਕਾ ਵਿਰੁੱਧ ਟੀ-20 ਕੌਮਾਂਤਰੀ ਲੜੀ ਲਈ ਉਮਰ ਤੇ ਸ਼ਹਿਜ਼ਾਦ ਦੀ ਪਾਕਿ ਟੀਮ ''ਚ ਵਾਪਸੀ

ਕਰਾਚੀ— ਮੁੱਖ ਕੋਚ ਤੇ ਮੁੱਖ ਚੋਣਕਾਰ ਮਿਸਬਾਹ ਉਲ ਹੱਕ ਨੇ ਸ਼੍ਰੀਲੰਕਾ ਵਿਰੁੱਧ 3 ਟੀ-20 ਕੌਮਾਂਤਰੀ ਮੈਚਾਂ ਦੀ ਲੜੀ ਲਈ ਬੁੱਧਵਾਰ ਇਕ ਵਾਰ ਫਿਰ ਉਮਰ ਅਕਮਲ ਤੇ ਅਹਿਮਦ ਸ਼ਹਿਜ਼ਾਦ ਨੂੰ ਪਾਕਿਸਤਾਨ ਦੀ ਟੀਮ 'ਚ ਜਗ੍ਹਾ ਦਿੱਤੀ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਬੁੱਧਵਾਰ ਟੀ-20 ਲੜੀ ਲਈ 16 ਮੈਂਬਰੀ ਟੀਮ ਐਲਾਨ ਕੀਤਾ। ਟੀ-20 ਲੜੀ 5 ਅਕਤੂਬਰ ਤੋਂ ਲਾਹੌਰ ਵਿਚ ਖੇਡੀ ਜਾਵੇਗੀ। ਉਮਰ ਨੇ ਪਾਕਿਸਤਾਨ ਵਲੋਂ ਪਿਛਲਾ ਟੀ-20 ਨਵੰਬਰ 2016 'ਚ ਖੇਡਿਆ ਸੀ ਪਰ ਪਿਛਲੀ ਚੋਣ ਕਮੇਟੀ ਨੇ ਵਿਸ਼ਵ ਕੱਪ ਤੋਂ ਪਹਿਲਾ ਇਸ ਸਾਲ ਮਾਰਚ 'ਚ ਉਸ ਨੂੰ ਆਸਟਰੇਲੀਆ ਵਿਰੁੱਧ ਵਨ ਡੇ ਸੀਰੀਜ਼ ਦੇ ਲਈ ਟੀਮ 'ਚ ਸ਼ਾਮਲ ਕੀਤਾ ਸੀ। ਸਲਾਮੀ ਬੱਲੇਬਾਜ਼ ਸ਼ਹਿਜਾਦ ਨੇ ਵੀ ਜੂਨ 2018 ਤੋਂ ਪਾਕਿਸਤਾਨ ਦੀ ਨੁਮਾਇੰਦਗੀ ਨਹੀਂ ਕੀਤੀ ਹੈ। ਉਹ ਪਿਛਲੀ ਵਾਰ ਸਕਾਟਲੈਂਡ ਵਿਰੁੱਧ ਟੀ-20 ਮੈਚ ਖੇਡਿਆ ਸੀ। ਆਲਰਾਊਂਡਰ ਫਹੀਮ ਅਸ਼ਰਫ ਨੇ ਵੀ ਟੀਮ 'ਚ ਵਾਪਸੀ ਕੀਤੀ ਹੈ। ਉਸ ਨੂੰ ਵਿਸ਼ਵ ਕੱਪ ਤੋਂ ਬਾਅਦ ਪਾਕਿਸਤਾਨ ਦੀ ਟੀਮ ਤੋਂ ਬਾਹਰ ਰੱਖਿਆ ਗਿਆ ਸੀ। ਸਲਾਮੀ ਬੱਲੇਬਾਜ਼ ਇਮਾਮ ਉਲ ਹਕ ਹੱਥ ਦੀ ਸੱਟ ਕਾਰਨ ਟੀਮ 'ਚ ਜਗ੍ਹਾ ਨਹੀਂ ਬਣਾ ਸਕਿਆ ਹੈ।


author

Gurdeep Singh

Content Editor

Related News