ਜਦੋਂ ਟੀਮ ਇੰਡੀਆ ਨੇ ਅਫ਼ਰੀਦੀ ਦੇ ਖਾਣੇ ’ਤੇ ਸੱਦਣ ’ਤੇ ਨਹੀ ਖਾਧਾ ਸੀ ‘ਖ਼ਾਸ ਖਾਣਾ’, ਮੁਸ਼ਕਲ ’ਚ ਪੈ ਗਏ ਸਨ ਪਾਕਿ ਕਪਤਾਨ

Friday, Dec 25, 2020 - 12:27 PM (IST)

ਜਦੋਂ ਟੀਮ ਇੰਡੀਆ ਨੇ ਅਫ਼ਰੀਦੀ ਦੇ ਖਾਣੇ ’ਤੇ ਸੱਦਣ ’ਤੇ ਨਹੀ ਖਾਧਾ ਸੀ ‘ਖ਼ਾਸ ਖਾਣਾ’, ਮੁਸ਼ਕਲ ’ਚ ਪੈ ਗਏ ਸਨ ਪਾਕਿ ਕਪਤਾਨ

ਸਪੋਰਟਸ ਡੈਸਕ— ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡ ਦੇ ਮੈਦਾਨ ’ਤੇ ਜਾਂ ਉਸ ਤੋਂ ਬਾਹਰ ਹਮੇਸ਼ਾ ਸਖ਼ਤ ਮੁਕਾਬਲੇਬਾਜ਼ੀ ਦੇਖਣ ਨੂੰ ਮਿਲਦੀ ਹੈ। ਦੋਵੇਂ ਇਕ ਦੂਜੇ ਖ਼ਿਲਾਫ਼ ਵਿਵਾਦਤ ਬਿਆਨ ਵੀ ਦਿੰਦੇ ਰਹਿੰਦੇ ਹਨ ਪਰ ਕੁਝ ਮੌਕੇ ਅਜਿਹੇ ਵੀ ਆਏ ਜਿੱਥੇ ਦੋਵੇਂ ਖੇਡ ਦੇ ਮੈਦਾਨ ਤੋਂ ਬਾਹਰ ਇਕੱਠੇ ਦਿਖਾਈ ਦਿੱਤੇ। ਵਰਿੰਦਰ ਸਹਿਵਾਗ ਤੇ ਸ਼ਾਹਿਦ ਅਫ਼ਰੀਦੀ ਨੇ ਕੁਝ ਸਾਲ ਪਹਿਲਾਂ ਟੀ-10 ਟੂਰਨਾਮੈਂਟ ’ਚ ਇਕੱਠੇ ਹਿੱਸਾ ਲਿਆ ਸੀ। ਇਸ ਦੌਰਾਨ ਦੋਹਾਂ ਨੇ ਇਕੱਠੇ ਇੰਟਰਵਿਊ ਦਿੱਤਾ ਸੀ ਤੇ ਕਈ ਖੁਲਾਸੇ ਕੀਤੇ ਸਨ। ਅਫ਼ਰੀਦੀ ਨੇ ਕਿਹਾ ਸੀ ਕਿ ਭਾਰਤੀ ਖਿਡਾਰੀਆਂ ਨੂੰ ਉਨ੍ਹਾਂ ਨੇ ਘਰ ’ਤੇ ਬੁਲਾਇਆ ਸੀ, ਪਰ ਮੁਸੀਬਤ ’ਚ ਫਸ ਗਏ ਸਨ।
ਇਹ ਵੀ ਪੜ੍ਹੋ : ਘਰੇਲੂ ਕ੍ਰਿਕਟਰਾਂ ਤੇ ਸਟਾਫ਼ ਨੂੰ ਲੈ ਕੇ ਅਹਿਮ ਫ਼ੈਸਲਾ, ਘੱਟ ਮੈਚ ਹੋਣ ’ਤੇ ਮੁਆਵਜ਼ਾ ਦੇਵੇਗਾ BCCI

ਅਫ਼ਰੀਦੀ ਨੇ ਇਕ ਖੁਲਾਸਾ ਕਰਦੇ ਹੋਏ ਕਿਹਾ, ‘‘ਇਕ ਵਾਰ ਭਾਰਤੀ ਟੀਮ ਨੂੰ ਮੈਂ ਖਾਣੇ ਲਈ ਘਰ ’ਤੇ ਬੁਲਾਇਆ ਸੀ। ਪੂਰੀ ਇੰਡੀਅਨ ਟੀਮ ਮੇਰੇ ਘਰ ’ਤੇ ਆਈ ਸੀ। ਮੁਹੰਮਦ ਅਜ਼ਹਰੂਦੀਨ ਤੇ ਸੰਗੀਤਾ ਬਿਜਲਾਨੀ ਵੀ ਆਏ ਸਨ। ਮੈਂ ਪਠਾਨੀ ਸਟਾਈਲ ’ਚ ਪੂਰਾ ਖਾਣਾ ਬਣਵਾਇਆ ਸੀ। ਨਾਨ, ਟਿੱਕੇ-ਚਿਕਨ-ਮਟਨ। ਟੇਬਲ ’ਤੇ ਜਦੋਂ ਸਾਰਾ ਖਾਣਾ ਰਖਿਆ ਤਾਂ ਪਤਾ ਲੱਗਾ ਕਿ ਟੀਮ ਇੰਡੀਆ ਦੇ ਸਾਰੇ ਖਿਡਾਰੀ ਵੈਜੀਟੇਰੀਅਨ ਹਨ। ਹੁਣ ਖਾਣਾ ਕੌਣ ਖਾਵੇ। ਫਿਰ ਮੈਂ ਸਾਰੇ ਖਾਣੇ ਹਟਵਾਏ ਤੇ ਦਾਲ-ਸਬਜ਼ੀ ਬਣਵਾਈ ਸੀ।’’ 
ਇਹ ਵੀ ਪੜ੍ਹੋ : ਅਨੁਸ਼ਕਾ ਦੀ ਡਿਲਿਵਰੀ ਨੂੰ ਲੈ ਕੇ ਆਸਟਰੇਲੀਆਈ ਐਂਕਰ ਨੇ ਵਿਰਾਟ ਨੂੰ ਦਿੱਤੀ ਸਲਾਹ, ਟਵੀਟ ਹੋਇਆ ਵਾਇਰਲ

PunjabKesariਇਸ ਦੌਰਾਨ ਵਰਿੰਦਰ ਸਹਿਵਾਗ ਨੇ ਖਾਣੇ ਦੀਆਂ ਗੱਲਾਂ ਯਾਦ ਕਰਦੇ ਹੋਏ ਕਿਹਾ, ‘‘ਸਾਡੇ ਲੋਕਾਂ ਵਿਚਾਲੇ ਮੈਦਾਨ ’ਤੇ ਸਖ਼ਤ ਟੱਕਰ ਹੁੰਦੀ ਸੀ। ਮੈਚ ਦੇ ਬਾਅਦ ਅਸੀਂ ਲੋਕ ਇਕੱਠੇ ਖਾਣਾ ਖਾਂਦੇ ਸੀ। ਕਦੀ ਸ਼ੋਏਬ ਅਖਤਰ ਸਾਡੇ ਲਈ ਮਟਨ ਲਿਆਉਂਦਾ ਸੀ ਤੇ ਕਦੀ ਮੁਹੰਮਦ ਯੂਸੁਫ਼। ਇਕ ਵਾਰ ਅਖਤਰ ਇਕ ਵੱਡੀ ਡੇਕਚੀ ’ਚ ਮਟਨ ਲੈ ਕੇ ਆਇਆ ਸੀ। ਫਿਰ ਉਸ ’ਚੋਂ ਟੀਮ ਇੰਡੀਆ ਅੱਧਾ ਵੀ ਨਾ ਖਾ ਸਕੀ। ਅਸੀਂ ਜ਼ਿਆਦਾ ਛੱਡ ਦਿੱਤਾ ਸੀ। ਇਸ ’ਤੇ ਸ਼ੋਏਬ ਅਖ਼ਤਰ ਨੇ ਕਿਹਾ ਕਿ ਤੁਸੀਂ ਲੋਕ ਕੀ ਖਾਂਦੇ ਹੋ, ਇਸ ਤੋਂ ਜ਼ਿਆਦਾ ਤਾਂ ਮਿਸਬਾਹ-ਉਲ-ਹੱਕ ਖਾ ਜਾਂਦਾ ਹੈ।’’  

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।       


author

Tarsem Singh

Content Editor

Related News