16 ਸਾਲ ਬਾਅਦ ਰੀਆਲ ਮੈਡਿ੍ਰਡ ਤੋਂ ਵਿਦਾਈ ਲੈਣਗੇ ਸਰਜੀਓ ਰਾਮੋਸ

Friday, Jun 18, 2021 - 07:34 PM (IST)

16 ਸਾਲ ਬਾਅਦ ਰੀਆਲ ਮੈਡਿ੍ਰਡ ਤੋਂ ਵਿਦਾਈ ਲੈਣਗੇ ਸਰਜੀਓ ਰਾਮੋਸ

ਮੈਡਿ੍ਰਡ— ਚਾਰ ਚੈਂਪੀਅਨਸ ਲੀਗ ਖ਼ਿਤਾਬ ਜਿੱਤ ਚੁੱਕੇ ਸਰੀਜੀਓ ਰਾਮੋਸ 16 ਸਾਲ ਬਾਅਦ ਰੀਆਲ ਮੈਡਿ੍ਰਡ ਫ਼ੁੱਟਬਾਲ ਕਲੱਬ ਤੋਂ ਵਿਦਾ ਹੋਣਗੇ। ਕਲੱਬ ਨੇ ਵੀਰਵਾਰ ਨੂੰ ਇਕ ਪ੍ਰੈਸ ਕਾਨਫਰੰਸ ’ਚ ਕਪਤਾਨ ਰਾਮੋਸ ਦੀ ਵਿਦਾਈ ਦਾ ਐਲਾਨ ਕੀਤਾ। 35 ਸਾਲਾ ਦੇ ਡਿਫ਼ੈਂਡਰ ਰਾਮੋਸ ਨਵਾਂ ਕਰਾਰ ਨਾ ਹਾਸਲ ਕਰ ਸਕੇ ਤੇ ਫ਼੍ਰੀ ਏਜੰਟ ਦੇ ਤੌਰ ’ਤੇ ਰਵਾਨਾ ਹੋਣਗੇ। ਪਿਛਲੇ ਸੈਸ਼ਨ ’ਚ ਉਹ ਸੱਟਾਂ ਕਾਰਨ ਜ਼ਿਆਦਾਤਰ ਮੈਚਾਂ ’ਚੋਂ ਬਾਹਰ ਰਹੇ ਤੇ ਯੂਰੋ ਚੈਂਪੀਅਨਸ਼ਿਪ ’ਚ ਸਪੇਨ ਦੀ ਟੀਮ ’ਚ ਨਹੀਂ ਚੁਣੇ ਗਏ। ਉਹ ਯੂਰੋ 2008, ਵਿਸ਼ਵ ਕੱਪ 2010 ਤੇ ਯੂਰੋ 2012 ਜਿੱਤਣ ਵਾਲੀ ਸਪੇਨ ਦੀ ਟੀਮ ਦਾ ਹਿੱਸਾ ਸਨ।


author

Tarsem Singh

Content Editor

Related News