ਸੇਰੇਨਾ ਨੇ ਫ੍ਰੈਂਚ ਓਪਨ 2021 ਦੇ ਬਾਅਦ ਜਿੱਤਿਆ ਪਹਿਲਾ ਮੈਚ

Tuesday, Aug 09, 2022 - 11:56 AM (IST)

ਸੇਰੇਨਾ ਨੇ ਫ੍ਰੈਂਚ ਓਪਨ 2021 ਦੇ ਬਾਅਦ ਜਿੱਤਿਆ ਪਹਿਲਾ ਮੈਚ

ਸਪੋਰਟਸ ਡੈਸਕ- ਟੈਨਿਸ ਦੀ ਮਹਾਨ ਖਿਡਾਰਨ ਸੇਰੇਨਾ ਵਿਲੀਅਮਸ ਨੇ 2021 ਫ੍ਰੈਂਚ ਓਪਨ ਤੋਂ ਬਾਅਦ ਆਪਣੀ ਪਹਿਲੀ ਜਿੱਤ ਦਰਜ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਭੁੱਲ ਗਈ ਸੀ ਕਿ ਜਿੱਤ ਦਾ ਅਹਿਸਾਸ ਕੀ ਹੁੰਦਾ ਹੈ। ਸੇਰੇਨਾ ਨੇ ਨੈਸ਼ਨਲ ਬੈਂਕ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਨੂਰੀਆ ਪਾਰੀਜਾਸ ਡਿਆਜ਼ ਨੂੰ 6-3, 6-4 ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ।

ਉਸ ਨੇ ਮੈਚ ਤੋਂ ਬਾਅਦ ਕਿਹਾ, "ਮੈਂ ਜਿੱਤ ਦਰਜ ਕਰਕੇ ਖੁਸ਼ ਹਾਂ। ਇਹ ਜਿੱਤ ਮੈਨੂੰ ਲੰਬੇ ਸਮੇਂ ਬਾਅਦ ਮਿਲੀ ਹੈ। ਮੈਂ ਭੁੱਲ ਗਈ ਸੀ ਕਿ ਜਿੱਤ ਦਾ ਅਹਿਸਾਸ ਕੀ ਹੁੰਦਾ ਹੈ।" ਇਹ 40 ਸਾਲਾ ਸੇਰੇਨਾ ਦਾ ਸੀਜ਼ਨ ਦਾ ਸਿਰਫ਼ ਦੂਜਾ ਟੂਰਨਾਮੈਂਟ ਹੈ। ਉਨ੍ਹਾਂ ਇੱਕ ਮਹੀਨਾ ਪਹਿਲਾਂ ਵਿੰਬਲਡਨ ਵਿੱਚ ਵਾਪਸੀ ਕੀਤੀ ਸੀ, ਪਰ 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਪਹਿਲੇ ਦੌਰ ਵਿੱਚ ਹਾਰ ਕੇ ਬਾਹਰ ਹੋ ਗਈ ਸੀ। ਸੇਰੇਨਾ ਦਾ ਨੈਸ਼ਨਲ ਬੈਂਕ ਓਪਨ 'ਚ ਅਗਲਾ ਮੁਕਾਬਲਾ ਬੇਲਿੰਡਾ ਬੇਨਸਿਚ ਜਾਂ ਟੇਰੇਜ਼ਾ ਮਾਰਟਿਨਕੋਵਾ ਨਾਲ ਹੋਵੇਗਾ। 


author

Tarsem Singh

Content Editor

Related News