ਚੰਨੀ ਧੜੇ ਨਾਲ ਮੀਟਿੰਗ ਤੋਂ ਬਾਅਦ ਜਲਦ ਬਾਹਰ ਆ ਸਕਦੇ ਨੇ ਭੂਪੇਸ਼ ਬਘੇਲ, ਦੱਸਿਆ ਅਗਲਾ ਪ੍ਰੋਗਰਾਮ
Saturday, Jul 11, 2026 - 01:30 PM (IST)
ਚੰਡੀਗੜ੍ਹ (ਅੰਕੁਰ ਤਾਂਗੜੀ) : ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਵੱਲੋਂ ਚਰਨਜੀਤ ਸਿੰਘ ਚੰਨੀ ਧੜੇ ਨਾਲ ਕੀਤੀ ਜਾ ਰਹੀ ਅਹਿਮ ਮੀਟਿੰਗ ਆਪਣੇ ਅੰਤਿਮ ਪੜਾਅ 'ਚ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਭੂਪੇਸ਼ ਬਘੇਲ ਕਿਸੇ ਵੀ ਵੇਲੇ ਮੀਟਿੰਗ ਤੋਂ ਬਾਹਰ ਆ ਸਕਦੇ ਹਨ ਅਤੇ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਸਕਦੇ ਹਨ। ਭੂਪੇਸ਼ ਬਘੇਲ ਦੇ ਜਾਰੀ ਅਧਿਕਾਰਕ ਕਾਰਜਕ੍ਰਮ ਅਨੁਸਾਰ ਉਹ ਦੁਪਹਿਰ 2:45 ਵਜੇ ਚੰਡੀਗੜ੍ਹ ਹਵਾਈ ਅੱਡੇ 'ਤੇ ਪਹੁੰਚਣਗੇ, ਜਿੱਥੋਂ ਉਹ ਰਾਏਪੁਰ ਲਈ ਰਵਾਨਾ ਹੋਣਗੇ। ਉਨ੍ਹਾਂ ਦੇ ਕਾਰਜਕ੍ਰਮ ਮੁਤਾਬਕ ਰਾਤ 9:00 ਵਜੇ ਰਾਏਪੁਰ ਹਵਾਈ ਅੱਡੇ 'ਤੇ ਪਹੁੰਚਣ ਦਾ ਸਮਾਂ ਨਿਰਧਾਰਤ ਹੈ। ਇਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਰਾਣਾ ਗੁਰਜੀਤ ਸਿੰਘ ਦੀ ਰਿਹਾਇਸ਼ 'ਤੇ ਚੱਲ ਰਹੀ ਮੀਟਿੰਗ ਜਲਦ ਖ਼ਤਮ ਹੋ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 14 ਜੁਲਾਈ ਲਈ ਵੱਡਾ ਐਲਾਨ, ਪੂਰੇ ਸੂਬੇ ਦੇ ਟੋਲ ਪਲਾਜ਼ੇ ਹੋਣਗੇ ਮੁਫ਼ਤ
ਇਹ ਮੀਟਿੰਗ ਇਸ ਲਈ ਵੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਇਸ 'ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ, ਓ. ਪੀ. ਸੋਨੀ, ਸੁਖਜਿੰਦਰ ਸਿੰਘ ਰੰਧਾਵਾ, ਸ਼ੇਰ ਸਿੰਘ ਘੁਬਾਇਆ, ਮੁਹੰਮਦ ਸਦੀਕ, ਗੁਰਪ੍ਰੀਤ ਸਿੰਘ ਕਾਂਗੜ ਅਤੇ ਹੋਰ ਕਈ ਸੀਨੀਅਰ ਆਗੂ ਸ਼ਾਮਲ ਹਨ। ਮੀਟਿੰਗ ਦੌਰਾਨ ਪੰਜਾਬ ਕਾਂਗਰਸ ਦੇ ਸੰਗਠਨ, ਅੰਦਰੂਨੀ ਮਤਭੇਦ ਅਤੇ ਆਉਣ ਵਾਲੀਆਂ ਚੋਣਾਂ ਦੀ ਰਣਨੀਤੀ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਚੰਨੀ ਧੜੇ ਦੀ ਭੂਪੇਸ਼ ਬੇਘਲ ਨਾਲ ਮੀਟਿੰਗ ਦੀਆਂ ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ
ਹੁਣ ਸਿਆਸੀ ਹਲਕਿਆਂ ਦੀ ਨਜ਼ਰ ਇਸ ਗੱਲ 'ਤੇ ਟਿਕੀ ਹੋਈ ਹੈ ਕਿ ਮੀਟਿੰਗ ਤੋਂ ਬਾਹਰ ਆਉਣ ਤੋਂ ਬਾਅਦ ਭੂਪੇਸ਼ ਬਘੇਲ ਕੀ ਬਿਆਨ ਦਿੰਦੇ ਹਨ। ਕੀ ਉਹ ਪੰਜਾਬ ਕਾਂਗਰਸ 'ਚ ਚੱਲ ਰਹੇ ਅੰਦਰੂਨੀ ਕਲੇਸ਼ 'ਤੇ ਕੋਈ ਸਪੱਸ਼ਟ ਸੰਦੇਸ਼ ਦੇਣਗੇ ਜਾਂ ਸਿਰਫ਼ ਮੀਟਿੰਗ ਨੂੰ ਰੂਟੀਨ ਸੰਗਠਨਕ ਕਵਾਇਦ ਦੱਸਣਗੇ, ਇਸ ਦਾ ਜਵਾਬ ਕੁੱਝ ਹੀ ਸਮੇਂ 'ਚ ਮਿਲ ਸਕਦਾ ਹੈ। ਭੂਪੇਸ਼ ਬਘੇਲ ਦੇ ਬਿਆਨ ਨੂੰ ਪੰਜਾਬ ਕਾਂਗਰਸ ਦੀ ਮੌਜੂਦਾ ਸਿਆਸੀ ਸਥਿਤੀ ਦੇ ਸੰਦਰਭ ਵਿੱਚ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
