ਪਾਰਕਿੰਗ ਵਿਵਾਦ ਮਗਰੋਂ ਗੋਲ਼ੀਆਂ ਚਲਾਉਣ ਵਾਲੇ ਖ਼ਿਲਾਫ਼ 18 ਦਿਨਾਂ ਬਾਅਦ ਮਾਮਲਾ ਦਰਜ

Wednesday, Jul 08, 2026 - 04:09 PM (IST)

ਪਾਰਕਿੰਗ ਵਿਵਾਦ ਮਗਰੋਂ ਗੋਲ਼ੀਆਂ ਚਲਾਉਣ ਵਾਲੇ ਖ਼ਿਲਾਫ਼ 18 ਦਿਨਾਂ ਬਾਅਦ ਮਾਮਲਾ ਦਰਜ

ਲੁਧਿਆਣਾ (ਰਾਜ): ਮਹਾਨਗਰ ਦੇ ਸਭ ਤੋਂ ਪੌਸ਼ ਤੇ ਵੀ. ਆਈ. ਪੀ. ਇਲਾਕੇ ਮਾਡਲ ਟਾਊਨ ਦੇ ਅਧੀਨ ਆਉਂਦੇ ਡਾ. ਅੰਬੇਡਕਰ ਨਗਰ ਵਿਚ ਇਕ ਸਿਆਸੀ ਆਗੂ ਵੱਲੋਂ ਫ਼ਾਇਰਿੰਗ ਕਰਨ ਦੇ ਮਾਮਲੇ ਵਿਚ ਪਰਚਾ ਦਰਜ ਹੋ ਗਿਆ ਹੈ। ਵਾਰਦਾਤ ਦੇ 18 ਦਿਨ ਬੀਤ ਜਾਣ ਅਤੇ ਸੋਸ਼ਲ ਮੀਡੀਆ 'ਤੇ ਮੌਕੇ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਨੇ ਆਰ. ਕੇ. ਬੋਨੀ, ਉਨ੍ਹਾਂ ਦੇ ਪਰਿਵਾਰ ਤੇ ਹੋਰ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਗੈਰ ਜ਼ਮਾਨਤੀ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। 

ਪੁਲਸ ਮੁਤਾਬਕ, ਇਹ ਵਾਰਦਾਤ 19 ਜੂਨ ਨੂੰ ਹੋਈ ਸੀ। ਵਾਰਦਾਤ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਨੇ ਮੰਗਲਵਾਰ ਨੂੰ ਐੱਫ. ਆਈ. ਆਰ. ਦਰਜ ਕੀਤੀ ਹੈ। ਪੁਲਸ ਨੇ ਪੀੜਤ ਧਿਰ ਦੇ ਬਿਆਨਾਂ ਅਤੇ ਵੀਡੀਓ ਸਬੂਤਾਂ ਦੇ ਅਧਾਰ 'ਤੇ ਕੁੱਲ 5 ਮਲੁਜ਼ਮਾਂ ਨੂੰ ਨਾਮਜ਼ਦ ਕੀਤਾ ਹੈ ਤੇ ਉਨ੍ਹਾਂ ਦੇ ਨਾਲ ਆਏ 4 ਤੋਂ 5 ਅਣਪਛਾਤੇ ਹਮਲਾਵਰਾਂ ਨੂੰ ਵੀ ਕੇਸ ਵਿਚ ਸ਼ਾਮਲ ਕੀਤਾ ਹੈ। ਨਾਮਜ਼ਦ ਮੁਲਜ਼ਮਾਂ ਦੀ ਸੂਚੀ ਵਿਚ ਆਰ. ਕੇ. ਬੋਨੀ, ਉਨ੍ਹਾਂ ਦੇ ਭਰਾ ਨੈਨੀ, ਪਿਤਾ ਰਵੀ ਕੁਮਾਰ, ਮਾਂ ਜੋਤੀ ਅਤੇ ਸਾਥੀ ਬਬਲੂ ਦਾ ਨਾਂ ਸ਼ਾਮਲ ਹੈ। ਦੱਸ ਦਈਏ ਕਿ ਵਿਵਾਦ 12 ਟਾਇਰੀ ਕਮਰਸ਼ੀਅਲ ਟਰੱਕ ਖੜ੍ਹਾ ਕਰਨ ਤੋਂ ਸ਼ੁਰੂ ਹੋਇਆ ਸੀ, ਜਿਸ ਵਿਚ ਫ਼ਾਇਰਿੰਗ ਤਕ ਗੱਲ ਪਹੁੰਚ ਗਈ। 


author

Anmol Tagra

Content Editor

Related News