ਗੁਰੂਹਰਸਹਾਏ ’ਚ 34 ਸਾਲ ਬਾਅਦ ਨਗਰ ਕੌਂਸਲ ਦੀਆਂ ਹੋ ਰਹੀਆਂ ਚੋਣਾਂ ਨੂੰ ਲੈ ਕੇ ਲੋਕਾਂ ’ਚ ਜੋਸ਼

Saturday, Jul 04, 2026 - 01:42 PM (IST)

ਗੁਰੂਹਰਸਹਾਏ ’ਚ 34 ਸਾਲ ਬਾਅਦ ਨਗਰ ਕੌਂਸਲ ਦੀਆਂ ਹੋ ਰਹੀਆਂ ਚੋਣਾਂ ਨੂੰ ਲੈ ਕੇ ਲੋਕਾਂ ’ਚ ਜੋਸ਼

ਗੁਰੂਹਰਸਹਾਏ (ਸੁਨੀਲ ਵਿੱਕੀ) : ਭਲਕੇ ਮਤਲਬ ਕਿ 5 ਜੁਲਾਈ ਨੂੰ ਗੁਰੂਹਰਸਹਾਏ ’ਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੋਟਿੰਗ ਹੋਵੇਗੀ। ਸ਼ਹਿਰ ’ਚ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਵੱਲੋਂ ਲੋਕਾਂ ਦੇ ਘਰ-ਘਰ ਜਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ ਅਤੇ ਮਾਹੌਲ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਇਸ ਦੇ ਨਾਲ ਹੀ ਉਮੀਦਵਾਰਾਂ ਵੱਲੋਂ ਆਪੋ-ਆਪਣੀ ਜਿੱਤ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਐਡਵੋਕੇਟ ਜਤਿਨ ਆਵਲਾ, ਨਿਤਿਨ ਗੋਇਲ, ਮਿਲਾਪ ਛਾਬੜਾ, ਰਾਜਨ ਗੋਇਲ, ਅੰਕਿਤ ਸਚਦੇਵਾ, ਅਭਿਸ਼ੇਕ ਡੇਮਰਾ, ਕਰਨ ਗੋਇਲ, ਅਰਜੁਨ ਗਿਰਧਰ, ਅਮਨ ਮੋਂਗਾ ਅਤੇ ਅਨਮੋਲ ਸ਼ਰਮਾ ਨੇ ਦੱਸਿਆ ਕਿ ਸ਼ਹਿਰ ’ਚ 34 ਸਾਲਾਂ ਬਾਅਦ ਹੋ ਰਹੀਆਂ ਨਗਰ ਕੌਂਸਲ ਚੋਣਾਂ ਬਾਰੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ 1992 ’ਚ ਸ਼ਹਿਰ ’ਚ ਨਗਰ ਕੌਂਸਲ ਦੇ ਚੋਣ ਹੋਏ ਸਨ ਅਤੇ ਹੁਣ 2026 ’ਚ 34 ਸਾਲ ਬਾਅਦ ਚੋਣਾਂ ਹੋ ਰਹੀਆਂ ਹਨ।

ਉਨ੍ਹਾ ਦੱਸਿਆ ਕਿ ਨੌਜਵਾਨ ਪੀੜ੍ਹੀ ਪਹਿਲੀ ਵਾਰ ਨਗਰ ਕੌਂਸਲ ਦੀ ਚੋਣ ਦੇਖੇਗੀ ਅਤੇ ਵੋਟ ਦਾ ਇਸਤੇਮਾਲ ਕਰੇਗੀ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵੋਟ ਦਾ ਜ਼ਰੂਰ ਇਸਤੇਮਾਲ ਕਰਨਗੇ। ਉਨ੍ਹਾਂ ਕਿਹਾ ਕਿ ਜਨਤਾ ਵੱਲੋਂ ਜਿਸ ਉਮੀਦਵਾਰ ਨੂੰ ਬਹੁਮਤ ਨਾਲ ਚੁਣੇਗੀ, ਉਹ ਉਨ੍ਹਾਂ ਦੇ ਕੰਮ ਨੂੰ ਤਰਜ਼ੀਹ ਦੇ ਆਧਾਰ ’ਤੇ ਕਰਵਾਏ ਅਤੇ ਸ਼ਹਿਰ ’ਚ ਸਾਫ-ਸਫਾਈ ਦਾ ਪੂਰਾ ਧਿਆਨ ਰੱਖੇ ਅਤੇ ਸ਼ਹਿਰ ਨੂੰ ਸੁੰਦਰ ਬਣਾਉਣ ’ਚ ਆਪਣਾ ਯੋਗਦਾਨ ਦੇਵੇ। ਇਕ ਨੇਕ ਅਤੇ ਈਮਾਨਦਾਰ ਐੱਮ. ਸੀ. ਅਤੇ ਪ੍ਰਧਾਨ ਬਣੇ, ਜੋ ਸ਼ਹਿਰ ਨੂੰ ਸਾਫ-ਸੁਥਰਾ ਪ੍ਰਸ਼ਾਸਨ ਦੇ ਸਕੇ।


author

Babita

Content Editor

Related News