ਸੇਰੇਨਾ ਨੇ ਹਾਲੇਪ ਨੂੰ ਹਰਾ ਕੇ 24ਵੇਂ ਗ੍ਰੈਂਡਸਲੈਮ ਵੱਲ ਕਦਮ ਵਧਾਇਆ
Monday, Jan 21, 2019 - 05:23 PM (IST)

ਮੈਲਬੋਰਨ— ਸੇਰੇਨਾ ਵਿਲੀਅਮਸ ਨੇ ਆਸਟਰੇਲੀਆਈ ਓਪਨ ਦੇ ਚੌਥੇ ਦੌਰ 'ਚ ਸੋਮਵਾਰ ਨੂੰ ਇੱਥੇ ਚੋਟੀ ਦਾ ਦਰਜਾ ਪ੍ਰਾਪਤ ਰੋਮਾਨੀਆ ਦੀ ਸਿਮੋਨਾ ਹਾਲੇਪ ਨੂੰ ਤਿੰਨ ਸੈੱਟ ਤਕ ਚਲੇ ਮੁਕਾਬਲੇ 'ਚ ਹਰਾ ਕੇ ਕੁਆਰਟਰ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਕਰੀਅਰ 'ਚ ਅਜੇ ਤਕ 23 ਗ੍ਰੈਂਡਸਲੈਮ ਖਿਤਾਬ ਜਿੱਤ ਚੁੱਕੀ ਸੇਰੇਨਾ ਨੇ ਵਿਸ਼ਵ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਕਾਬਜ ਹਾਲੇਪ ਨੂੰ 6-1, 4-6, 6-4 ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਸੇਰੇਨਾ ਨੇ ਮਾਰਗੇਟ ਕੋਰਟ ਦੇ ਰਿਕਾਰਡ 24 ਗ੍ਰੈਂਡ ਸਲੈਮ ਖਿਤਾਬ ਦੀ ਬਰਾਬਰੀ ਵੱਲ ਕਦਮ ਵਧਾ ਦਿੱਤੇ ਹਨ। ਕੁਆਰਟਰ ਫਾਈਨਲ 'ਚ ਉਨ੍ਹਾਂ ਦਾ ਮੁਕਾਬਲਾ ਚੈੱਕ ਗਣਰਾਜ ਦੀ ਅੱਠਵਾਂ ਦਰਜਾ ਪ੍ਰਾਪਤ ਕੈਰੋਲਿਨਾ ਪਲਿਸਕੋਵਾ ਨਾਲ ਹੋਵੇਗਾ।