ਸੇਰੇਨਾ ਨੇ ਭੈਣ ਵੀਨਸ ਨੂੰ ਦਿੱਤੀ ਖਿਤਾਬ ਬਚਾਉਣ ਦੀ ਜ਼ਿੰਮੇਵਾਰੀ

07/15/2017 2:38:50 AM

ਲੰਡਨ— ਪਿਛਲੀ ਚੈਂਪੀਅਨ ਸੇਰੇਨਾ ਵਿਲੀਅਮਸ ਗਰਭਵਤੀ ਹੋਣ ਕਾਰਨ ਇਸ ਸਾਲ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ 'ਚ ਆਪਣੇ ਖਿਤਾਬ ਦਾ ਬਚਾਅ ਕਰਨ ਤਾਂ ਨਹੀਂ ਉਤਰ ਸਕੀ ਪਰ ਉਸ ਨੇ ਫਾਈਨਲ ਵਿਚ ਪਹੁੰਚੀ ਆਪਣੀ ਵੱਡੀ ਭੈਣ ਵੀਨਸ ਨੂੰ ਗ੍ਰੈਂਡ ਸਲੈਮ ਪਰਿਵਾਰ ਵਿਚ ਹੀ ਰੱਖਣ ਦੀ ਜ਼ਿੰਮੇਵਾਰੀ ਸੌਂਪੀ ਹੈ।   ਸਾਬਕਾ ਨੰਬਰ ਇਕ ਖਿਡਾਰਨ ਅਤੇ ਸੇਰੇਨਾ ਦੀ ਵੱਡੀ ਭੈਣ 37 ਸਾਲ ਦੀ ਵੀਨਸ ਵਿੰਬਲਡਨ ਫਾਈਨਲ 'ਚ ਪਹੁੰਚ ਗਈ ਹੈ। ਹੁਣ ਉਹ ਖਿਤਾਬ 'ਤੇ ਕਬਜ਼ਾ ਕਰਨ ਲਈ ਸਪੇਨ ਦੀ ਗਰਬਾਈਨ ਮੁਗੁਰੂਜ਼ਾ ਨਾਲ ਭਿੜੇਗੀ। ਵੀਨਸ ਨੇ ਬ੍ਰਿਟੇਨ ਦੀ ਜੋਹਾਨਾ ਕੌਂਟਾ ਨੂੰ ਹਰਾ ਕੇ ਫਾਈਨਲ ਦਾ ਟਿਕਟ ਕਟਾਇਆ ਹੈ।   23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਸੇਰੇਨਾ ਨੇ ਕਿਹਾ ਕਿ ਵੀਨਸ ਇਕ ਕਮਾਲ ਦੀ ਇਨਸਾਨ ਹੈ। ਉਹ ਬਹੁਤ ਚੰਗੀ ਹੈ। ਉਸ ਨੇ ਇਥੋਂ ਤਕ ਪਹੁੰਚਣ ਲਈ ਕਾਫੀ ਕੁਝ ਝੱਲਿਆ ਹੈ ਅਤੇ ਅਸੀਂ ਸਾਰੇ ਉਸ ਦੇ ਨਾਲ ਹਾਂ।


Related News