ਲਵ ਮੈਰਿਜ ਦੇ 19 ਸਾਲ ਬਾਅਦ ਸਾਲੇ ਨੇ ਜੀਜੇ ਨੂੰ ਦਿੱਤੀ ਖ਼ੌਫਨਾਕ ਸਜ਼ਾ, ਉਜਾੜਿਆ ਭੈਣ ਦਾ ਸੁਹਾਗ

05/07/2024 5:30:53 PM

ਬਰੇਲੀ- ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਸਾਲੇ ਨੇ 19 ਸਾਲ ਬਾਅਦ ਸਹੁਰੇ ਘਰ ਆਏ ਜੀਜੇ ਨੂੰ ਚਾਕੂ ਨਾਲ ਵਾਰ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਦੋਸ਼ੀ ਸਾਲਾ ਫ਼ਰਾਰ ਹੋ ਗਿਆ। ਘਟਨਾ ਤੋਂ ਬਾਅਦ ਪਰਿਵਾਰ 'ਚ ਚੀਕ-ਚਿਹਾੜਾ ਪੈ ਗਿਆ। ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀ ਦੀ ਭਾਲ 'ਚ ਜੁੱਟ ਗਈ ਹੈ।

ਇਹ ਵੀ ਪੜ੍ਹੋ- ਲਾੜੇ ਨੇ ਦਾਜ 'ਚ ਮੰਗੀ ਕਰੇਟਾ ਕਾਰ, ਅਧੂਰੀ ਰਹਿ ਗਈ ਡਿਮਾਂਡ ਤਾਂ ਨਹੀਂ ਲੈ ਕੇ ਆਇਆ ਬਾਰਾਤ, ਰੋਂਦੀ ਰਹੀ ਲਾੜੀ

ਜੀਜੇ ਨੂੰ ਘਰ ਵੇਖ ਕੇ ਗੁੱਸੇ 'ਚ ਆਇਆ ਸਾਲਾ, ਕਰ ਦਿੱਤਾ ਕਤਲ

ਜਾਣਕਾਰੀ ਮੁਤਾਬਕ 19 ਸਾਲ ਪਹਿਲਾਂ ਭੈਣ ਨੇ ਲਵ ਮੈਰਿਜ ਕਰਵਾਈ ਸੀ, ਜਿਸ ਤੋਂ ਦੋਸ਼ੀ ਭਰਾ ਨਾਰਾਜ਼ ਰਹਿੰਦਾ ਸੀ। ਉਸ ਦਾ ਜੀਜਾ ਜ਼ਾਕਿਰ ਅਹਿਮਦ ਖਾਨ ਆਪਣੀ ਬੀਮਾਰ ਸੱਸ ਨੂੰ ਵੇਖਣ ਲਈ ਪਤਨੀ ਬੇਬੀ ਨਾਲ ਸਹੁਰੇ ਆਇਆ ਹੋਇਆ ਸੀ। ਇਸ ਦੌਰਾਨ ਉਸ ਦਾ ਸਾਲੇ ਸਈਦ ਖਾਨ ਨਾਲ ਵਿਵਾਦ ਹੋ ਗਿਆ। ਇਸ ਦੌਰਾਨ ਦੋਸ਼ੀ ਨੇ ਚਾਕੂ ਨਾਲ ਜੀਜਾ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਜ਼ਾਕਿਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਨੂੰ ਹਫੜਾ-ਦਫੜੀ ਵਿਚ ਇਕ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ- ਸਹੁਰੇ ਘਰ ਤੋਂ ਧੀ ਦਾ ਟੁੱਟ ਗਿਆ ਨਾਤਾ, ਪਿਤਾ ਨੇ ਫਿਰ ਵੀ ਨਾ ਕੀਤਾ ਪਰਾਇਆ, ਬੈਂਡ-ਵਾਜਿਆਂ ਨਾਲ ਲਿਆਇਆ ਵਾਪਸ

ਲਵ ਮੈਰਿਜ ਤੋਂ ਬਾਅਦ ਸਾਲਾ ਜੀਜਾ ਨਾਲ ਰੱਖਦਾ ਸੀ ਰੰਜਿਸ਼

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਈਦ ਖਾਨ ਆਪਣੀ ਭੈਣ ਨਾਲ ਲਵ ਮੈਰਿਜ ਤੋਂ ਬਾਅਦ ਜੀਜੇ ਜ਼ਾਕਿਰ ਅਹਿਮਦ ਨਾਲ ਰੰਜਿਸ਼ ਰੱਖਦਾ ਸੀ। ਇਸ ਕਾਰਨ ਜ਼ਾਕਿਰ ਆਪਣੇ ਸਹੁਰੇ ਘਰ ਨਹੀਂ ਗਿਆ ਪਰ ਹਾਲ ਹੀ 'ਚ ਜ਼ਾਕਿਰ ਦੀ ਸੱਸ ਦੀ ਸਿਹਤ ਖਰਾਬ ਹੋਣ 'ਤੇ ਉਹ ਪਹਿਲੀ ਵਾਰ ਆਪਣੇ ਸਹੁਰੇ ਘਰ ਆਇਆ ਸੀ। ਜ਼ਾਕਿਰ ਨੂੰ ਇੱਥੇ ਦੇਖ ਕੇ ਸਈਦ ਗੁੱਸੇ 'ਚ ਆ ਗਿਆ ਅਤੇ ਇਸ ਦੌਰਾਨ ਬਹਿਸ ਤੋਂ ਬਾਅਦ ਉਸ ਨੇ ਜ਼ਾਕਿਰ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਸ ਨੂੰ ਹਸਪਤਾਲ ਲਿਜਾਇਆ ਗਿਆ। ਇੱਥੇ ਜ਼ਾਕਿਰ ਅਹਿਮਦ ਦੇ ਪਰਿਵਾਰ ਅਤੇ ਸਈਦ ਦੇ ਪਰਿਵਾਰ ਵਿਚਾਲੇ ਝਗੜਾ ਹੋ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਦੋਵਾਂ ਧਿਰਾਂ ਨੂੰ ਕਿਸੇ ਤਰ੍ਹਾਂ ਵੱਖ ਕੀਤਾ। ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ। ਫਿਲਹਾਲ ਪੁਲਸ ਕਤਲ ਦੇ ਦੋਸ਼ੀ ਸਈਦ ਦੀ ਭਾਲ ਕਰ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- 12ਵੀਂ ਪਾਸ ਦੀ ਖੁਸ਼ੀ ਨੇ ਪਾ ਦਿੱਤੇ ਸਦਾ ਲਈ ਵਿਛੋੜੇ, ਨਹਿਰ 'ਚ ਡੁੱਬਣ ਨਾਲ ਦੋ ਵਿਦਿਆਰਥੀਆਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News