ਸੇਰੇਨਾ ਨੇ ਲਾਏ ਟੋਪ ਡੈਸਟ ''ਚ ਪੱਖਪਾਤ ਦੇ ਦੋਸ਼

Wednesday, Jul 25, 2018 - 10:13 PM (IST)

ਸੇਰੇਨਾ ਨੇ ਲਾਏ ਟੋਪ ਡੈਸਟ ''ਚ ਪੱਖਪਾਤ ਦੇ ਦੋਸ਼

ਪੈਰਿਸ— ਸੇਰੇਨਾ ਵਿਲੀਅਮਸ ਨੇ ਅਮਰੀਕੀ ਡੋਪਿੰਗ ਪ੍ਰਮੁੱਖ 'ਤੇ ਪੱਖਪਾਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਸਦਾ ਹੋਰਨਾਂ ਖਿਡਾਰੀਆਂ ਨਾਲੋਂ ਵੱਧ ਟੈਸਟ ਕਰਾਇਆ ਜਾ ਰਿਹਾ ਹੈ। ਇਸ 23 ਵਾਰ ਦੀ ਗ੍ਰੈਂਡਸਲੈਮ ਜੇਤੂ ਨੇ ਇਕ ਟਵੀਟ ਕਰ ਕੇ ਇਸ ਚਰਚਾ ਨੂੰ ਫਿਰ ਤੋਂ ਹਵਾ ਦੇ ਦਿੱਤੀ। ਉਸਨੇ ਲਿਖਿਆ ਇਹ ਕੋਈ ਅਨਿਮਯਤ ਡਰੱਗ ਟੈਸਟ ਦਾ ਸਮਾਂ ਹੈ ਤੇ ਉਹ ਵੀ ਸਿਰਫ ਸੇਰੇਨਾ ਦਾ।

PunjabKesari
ਉਸ ਨੇ ਲਿਖਿਆ ਇਹ ਵੀ ਸਾਬਤ ਹੋ ਚੁੱਕਾ ਹੈ ਕਿ ਇੰਨੇ ਸਾਰੇ ਖਿਡਾਰੀਆਂ ਵਿਚੋਂ ਸਿਰਫ ਮੇਰਾ ਹੀ ਸਭ ਤੋਂ ਵੱਧ ਟੈਸਟ ਕੀਤਾ ਜਾਂਦਾ ਹੈ।

PunjabKesari
ਉਸ ਨੇ ਨਾਲ ਹੀ ਲਿਖਿਆ ''ਪੱਖਪਾਤ? ਮੈਨੂੰ ਅਜਿਹਾ ਲੱਗਦਾ ਹੈ। ਘੱਟ ਤੋਂ ਘੱਟ ਮੈਂ ਖੇਡ ਨੂੰ ਸਾਫ ਸੁਥਰਾ ਰੱਖ ਰਹੀ ਹਾਂ।''


ਵਿੰਬਲਡਨ ਵਿਚ ਵੀ ਸੇਰੇਨਾ ਨੈ ਟੈਸਟ ਕਰਾਉਣ ਵਾਲਿਆਂ ਤੋਂ ਵੱਧ ਟੈਸਟ ਕਰਨ ਦੀ ਗੱਲ ਕਹੀ ਸੀ।

 


Related News