ਸਰਬੀਆ ਓਪਨ : ਪਹਿਲਾ ਸੈੱਟ ਗੁਆਉਣ ਦੇ ਬਾਅਦ ਜੋਕੋਵਿਚ ਦੀ ਸ਼ਾਨਦਾਰ ਵਾਪਸੀ, ਸੈਮੀਫਾਈਨਲ ''ਚ ਪੁੱਜੇ

04/22/2022 2:43:33 PM

ਬੇਲਗ੍ਰੇਡ- ਵਿਸ਼ਵ 'ਚ ਚੋਟੀ ਦੀ ਰੈਂਕਿੰਗ ਦੇ ਖਿਡਾਰੀ ਨੋਵਾਕ ਜੋਕੋਵਿਚ ਨੇ ਪਹਿਲਾ ਸੈੱਟ ਗੁਆਉਣ ਦੇ ਬਾਅਦ ਚੰਗੀ ਵਾਪਸੀ ਕਰਕੇ ਸਰਬੀਆ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ। ਜੋਕੋਵਿਚ ਨੇ ਮਿਓਮੀਰ ਕੇਕਮਾਨੋਵਿਚ ਨੂੰ 4-6, 6-3, 6-3 ਨਲ ਹਰਾਇਆ। ਇਹ ਉਨ੍ਹਾਂ ਦੀ ਹਮਵਤਨ ਸਰਬੀਆਈ ਖਿਡਾਰੀ ਦੇ ਖਿਲਾਫ਼ ਲਗਾਤਾਰ 10ਵੀਂ ਜਿੱਤ ਹੈ।

ਸੈਮੀਫਾਈਨਲ 'ਚ ਜੋਕੋਵਿਚ ਤੀਜਾ ਦਰਜਾ ਪ੍ਰਾਪਤ ਕਾਰੇਨ ਖਾਚਨੋਵ ਨਾਲ ਭਿੜਨਗੇ, ਜਿਨ੍ਹਾਂ ਨੇ ਬ੍ਰਾਜ਼ੀਲ ਦੇ ਕੁਆਲੀਫਾਇਰ ਥਿਆਗੋ ਮੋਂਟੇਈਰੋ ਨੂੰ 7-5, 6-4 ਨਾਲ ਹਰਾਇਆ। ਜੋਕੋਵਿਚ ਨੂੰ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ ਹਮਵਤਨ ਲਾਸਲੋ ਜੇਰੇ 'ਤੇ 2-6, 7-6 (6), 7-6 (4) ਨਾਲ ਜਿੱਤ ਦੇ ਲਈ ਸਖ਼ਤ ਸੰਘਰਸ਼ ਕਰਨਾ ਪਿਆ ਸੀ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਦੂਜਾ ਦਰਜਾ ਪ੍ਰਾਪਤ ਆਂਦਰੇ ਰੂਬਲੇਵ ਨੇ ਜਿਰੀ ਲਾਚੇਕਾ ਨੂੰ 4-6, 7-6, (1), 6-2 ਨਾਲ ਤੇ ਫੈਬੀਓ ਫੋਗਨਿਨੀ ਨੇ ਅਲਯਾਜ਼ ਬੇਡੇਨੇ ਨੂੰ 6-2, 6-3 ਨਾਲ ਹਰਾ ਕੇ ਕੁਆਰਟਰ ਫਾਈਲ 'ਚ ਪ੍ਰਵੇਸ਼ ਕੀਤਾ।


Tarsem Singh

Content Editor

Related News