ਏਸ਼ੀਆਈ ਜੂਨੀਅਰ ਸਕੁਐਸ਼ ਲਈ 11 ਮੈਂਬਰੀ ਭਾਰਤੀ ਟੀਮ ਦੀ ਚੋਣ

Monday, Jun 24, 2024 - 05:34 PM (IST)

ਨਵੀਂ ਦਿੱਲੀ, (ਭਾਸ਼ਾ) ਭਾਰਤ ਦੀ 11 ਮੈਂਬਰੀ ਟੀਮ ਇਸਲਾਮਾਬਾਦ ਵਿਚ ਮੰਗਲਵਾਰ ਤੋਂ ਸ਼ੁਰੂ ਹੋ ਰਹੀ 31ਵੀਂ ਏਸ਼ੀਆਈ ਜੂਨੀਅਰ ਵਿਅਕਤੀਗਤ ਸਕੁਐਸ਼ ਚੈਂਪੀਅਨਸ਼ਿਪ ਵਿਚ ਚੁਣੌਤੀ ਦੇਵੇਗੀ। ਪੰਜ ਦਿਨ ਚੱਲਣ ਵਾਲੇ ਇਸ ਮੁਕਾਬਲੇ ਵਿੱਚ ਨੌਂ ਖਿਡਾਰੀ ਆਪੋ-ਆਪਣੇ ਉਮਰ ਵਰਗ ਵਿੱਚ ਟਾਪ-10 ਵਿੱਚ ਸ਼ਾਮਲ ਹੋਏ ਹਨ। ਲੜਕਿਆਂ ਦੇ ਅੰਡਰ-15 ਅਤੇ ਲੜਕੀਆਂ ਦੇ ਅੰਡਰ-13 ਵਰਗ ਵਿੱਚ ਸ਼ਿਵੇਨ ਅਗਰਵਾਲ ਅਤੇ ਆਦਿਆ ਬੁਧੀਆ ਨੂੰ ਦੂਜਾ ਦਰਜਾ ਮਿਲਿਆ ਹੈ। 
ਭਾਰਤੀ ਟੀਮ
ਮੁੰਡਿਆ ਦੀ ਸ਼੍ਰੇਣੀ:
ਅੰਡਰ-17: ਯੂਸ਼ਾ ਨਫੀਸ ; ਅੰਡਰ-15: ਸ਼ਿਵਮ ਅਗਰਵਾਲ, ਲੋਕੇਸ਼ ਸੁਬਰਾਮਨੀ; ਅੰਡਰ-13: ਧਰੁਵ ਬੋਪੰਨਾ। 
ਕੁੜੀਆਂ ਦੀ ਸ਼੍ਰੇਣੀ:
ਅੰਡਰ-19: ਨਿਰੂਪਮਾ ਦੂਬੇ, ਸ਼ਮੀਨਾ ਰਿਆਜ਼; ਅੰਡਰ-17: ਉਨਤੀ ਤ੍ਰਿਪਾਠੀ; ਅੰਡਰ-15: ਅਨੀਕਾ ਦੂਬੇ, ਦੀਵਾ ਸ਼ਾਹ; ਅੰਡਰ-13: ਆਦਿਆ ਬੁਧੀਆ, ਗੌਸਿਕਾ ਐਮ 


Tarsem Singh

Content Editor

Related News