ਟੀ20 ਵਿਸ਼ਵ ਕੱਪ : ਸਕਾਟਲੈਂਡ 8 ਵਿਕਟਾਂ ਦੀ ਜਿੱਤ ਨਾਲ ਸੁਪਰ 12 ਦੇ ਗਰੁੱਪ 'ਚ

10/22/2021 12:35:40 AM

ਅਲ ਅਮੀਰਾਤ- ਸਕਾਟਲੈਂਡ ਨੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਵੀਰਵਾਰ ਨੂੰ ਇੱਥੇ ਆਈ. ਸੀ. ਸੀ. ਪੁਰਸ਼ ਟੀ-20 ਵਿਸ਼ਵ ਕੱਪ ਦੇ ਪਹਿਲੇ ਦੌਰ ਦੇ ਆਪਣੇ ਤੀਜੇ ਮੈਚ ਵਿਚ ਓਮਾਨ ਨੂੰ 8 ਵਿਕਟਾਂ ਨਾਲ ਹਰਾ ਕੇ ਗਰੁੱਪ-ਬੀ ਵਿਚ ਚੋਟੀ ਦਾ ਸਥਾਨ ਹਾਸਲ ਕਰਕੇ ਸੁਪਰ 12 ਵਿਚ ਕੁਆਲੀਫਾਈ ਕੀਤਾ। ਗਰੁੱਪ-ਬੀ ਵਿਚ ਸਕਾਟਲੈਂਡ ਤਿੰਨ ਜਿੱਤ ਦੇ ਨਾਲ 6 ਅੰਕ ਹਾਸਲ ਕਰਕੇ ਪਹਿਲੇ ਤੇ ਬੰਗਲਾਦੇਸ਼ ਚਾਰ ਅੰਕ ਹਾਸਲ ਕਰਕੇ ਦੂਜੇ ਸਥਾਨ 'ਤੇ ਰਿਹਾ। ਸਕਾਟਲੈਂਡ ਨੇ ਇਸ ਤਰ੍ਹਾਂ ਸੁਪਰ 12 ਦੇ ਗਰੁੱਪ ਵਿਚ 2 'ਚ ਜਗ੍ਹਾ ਪੱਕੀ ਕੀਤੀ, ਜਿਸ ਵਿਚ ਭਾਰਤ, ਪਾਕਿਸਤਾਨ, ਨਿਊਜ਼ੀਲੈਂਡ ਤੇ ਅਫਗਾਨਿਸਤਾਨ ਦੀਆਂ ਟੀਮਾਂ ਸ਼ਾਮਲ ਹਨ ਜਦਕਿ ਇਕ ਹੋਰ ਟੀਮ ਏ ਗਰੁੱਪ (ਦੂਜੇ ਸਥਾਨ) ਨਾਲ ਜੁੜੇਗੀ। 

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਬੰਗਲਾਦੇਸ਼ ਨੇ ਪਾਪੂਆ ਨਿਊ ਗਿਨੀ ਨੂੰ 84 ਦੌੜਾਂ ਨਾਲ ਹਰਾਇਆ

PunjabKesari
ਬੰਗਲਾਦੇਸ਼ ਨੇ ਗਰੁੱਪ-ਬੀ ਵਿਚ ਦੂਜੇ ਸਥਾਨ 'ਤੇ ਰਹਿਣ ਨਾਲ ਸੁਪਰ 12 ਦੇ ਗਰੁੱਪ ਇਕ ਵਿਚ ਜਗ੍ਹਾ ਬਣਾਈ, ਜਿਸ ਵਿਚ ਆਸਟਰੇਲੀਆ, ਇੰਗਲੈਂਡ, ਦੱਖਣੀ ਅਫਰੀਕਾ ਤੇ ਵੈਸਟਇੰਡੀਜ਼ ਦੀਆਂ ਟੀਮਾਂ ਸ਼ਾਮਲ ਹਨ। ਗਰੁੱਪ-ਏ ਦੀ ਚੋਟੀ ਦੀ ਟੀਮ ਇਸ ਦੀ 6ਵੀਂ ਟੀਮ ਹੋਵੇਗੀ। ਸਕਾਟਲੈਂਡ ਨੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਓਮਾਨ ਦੀ ਟੀਮ ਨੂੰ 20 ਓਵਰਾਂ ਵਿਚ 122 ਦੌੜਾਂ 'ਤੇ ਰੋਕਿਆ। ਸਕਾਟਲੈਂਡ ਨੇ ਇਹ ਟੀਚਾ 17 ਓਵਰਾਂ ਵਿਚ ਦੋ ਵਿਕਟਾਂ 'ਤੇ 123 ਦੌੜਾਂ ਬਣਾ ਕੇ ਹਾਸਲ ਕਰ ਲਿਆ। 

ਇਹ ਖ਼ਬਰ ਪੜ੍ਹੋ- ICC ਈਵੈਂਟ 'ਚ ਬੰਗਲਾਦੇਸ਼ ਦੀ 6 ਜਿੱਤਾਂ ਵਿਚ ਮੈਨ ਆਫ ਦਿ ਮੈਚ ਰਹੇ ਸ਼ਾਕਿਬ

PunjabKesari

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News