ਇੰਗਲੈਂਡ ਨੇ ਇਨ੍ਹਾਂ ਦੋ ਕ੍ਰਿਕਟਰ ਬੀਬੀਆਂ ਨੂੰ ਟੀਮ ’ਚੋਂ ਕੀਤਾ ਬਾਹਰ, ਦੱਸੀ ਇਹ ਵਜ੍ਹਾ

Saturday, Jun 12, 2021 - 12:38 PM (IST)

ਇੰਗਲੈਂਡ ਨੇ ਇਨ੍ਹਾਂ ਦੋ ਕ੍ਰਿਕਟਰ ਬੀਬੀਆਂ ਨੂੰ ਟੀਮ ’ਚੋਂ ਕੀਤਾ ਬਾਹਰ, ਦੱਸੀ ਇਹ ਵਜ੍ਹਾ

ਸਪੋਰਟਸ ਡੈਸਕ— ਭਾਰਤ ਖ਼ਿਲਾਫ਼ 16 ਜੂਨ ਤੋਂ ਸ਼ੁਰੂ ਹੋਣ ਵਾਲੇ ਇਕਲੌਤੇ ਟੈਸਟ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਫ਼੍ਰੇਆ ਡੇਵਿਸ ਤੇ ਗੇਂਦਬਾਜ਼ ਤੇ ਆਲਰਾਊਂਡਰ ਸਾਰਾ ਗਲੇਨ ਨੂੰ ਸ਼ੁੱਕਰਵਾਰ ਨੂੰ ਇੰਗਲੈਂਡ ਮਹਿਲਾ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇੰਗਲੈਂਡ ਨੇ ਇਕਲੌਤੇ ਟੈਸਟ ਲਈ ਇਸ ਹਫ਼ਤੇ ਦੇ ਸ਼ੁਰੂ ’ਚ 17 ਮੈਂਬਰੀ ਟੀਮ ਦਾ ਐਲਾਨ ਕੀਤਾ ਸੀ। ਦੋਵਾਂ ਨੂੰ ਰਿਲੀਜ਼ ਕੀਤਾ ਗਿਆ ਹੈ ਤਾਂ ਜੋ ਉਹ ਰਾਸ਼ੇਲ ਹੇਹੋ ਫ਼ਲਿੰਟ ਟਰਾਫ਼ੀ ’ਚ ਹਿੱਸਾ ਲੈ ਸਕਣ।

ਇੰਗਲੈਂਡ ਕ੍ਰਿਕਟ ਨੇ ਬਿਆਨ ’ਚ ਕਿਹਾ ਕਿ ਸਾਰਾ ਗਲੇਨ ਤੇ ਫ਼੍ਰੇਆ ਡੇਵਿਸ ਨੂੰ ਇੰਗਲੈਂਡ ਮਹਿਲਾ ਟੈਸਟ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਤੇ ਇਹ ਦੋਵੇਂ ਟੈਸਟ ਦੇ ਬਾਅਦ ਹੋਣ ਵਾਲੀ ਵਨ-ਡੇ ਸੀਰੀਜ਼ ਦੀ ਤਿਆਰੀ ਲਈ ਇਸ ਹਫ਼ਤੇ ਦੇ ਅੰਤ ’ਚ ਰਾਸ਼ੇਲ ਹੇਹੋ ਫ਼ਲਿੰਟ ਟਰਾਫ਼ੀ ਦੇ ਮੈਚਾਂ ’ਚ ਆਪਣੀ ਖੇਤਰੀ ਟੀਮ ਲਈ ਖੇਡਣਗੀਆਂ। ਮੇਜ਼ਬਾਨ ਇੰਗਲੈਂਡ ਭਾਰਤ ਖ਼ਿਲਾਫ਼ ਇਕਲੌਤੇ ਟੈਸਟ ਦੀ ਮੇਜ਼ਬਾਨੀ ਕਰੇਗਾ ਜਿਸ ਤੋਂ ਬਾਅਦ ਤਿੰਨ ਵਨ-ਡੇ 27 ਜੂਨ ਤੋਂ ਸ਼ੁਰੂ ਹੋਣਗੇ।


author

Tarsem Singh

Content Editor

Related News