ਸੰਤੋਸ਼ ਟਰਾਫੀ ਜੇਤੂ ਕੇਰਲ ਟੀਮ ਨੂੰ ਇਨਾਮ ਦੇ ਤੌਰ ''ਤੇ ਮਿਲਣਗੇ 1.14 ਕਰੋੜ ਰੁਪਏ

Sunday, May 15, 2022 - 02:13 PM (IST)

ਸੰਤੋਸ਼ ਟਰਾਫੀ ਜੇਤੂ ਕੇਰਲ ਟੀਮ ਨੂੰ ਇਨਾਮ ਦੇ ਤੌਰ ''ਤੇ ਮਿਲਣਗੇ 1.14 ਕਰੋੜ ਰੁਪਏ

ਤਿਰੁਅੰਨਤਪੁਰਮ- ਕੇਰਲ ਸਰਕਾਰ ਨੇ ਵੱਕਾਰੀ ਸੰਤੋਸ਼ ਟਰਾਫੀ ਜਿੱਤਣ ਵਾਲੀ ਸੂਬੇ ਦੀ ਫੁੱਟਬਾਲ ਟੀਮ ਨੂੰ ਸ਼ੁੱਕਰਵਾਰ ਨੂੰ ਇਕ ਕਰੋੜ ਰੁਪਏ ਤੋਂ ਵਧ ਦਾ ਨਕਦ ਪੁਰਸਕਾਰ ਦੇਣ ਦਾ ਐਲਾਨ ਕੀਤਾ।

ਕੇਰਲ ਨੇ ਫਾਈਨਲ 'ਚ ਬੰਗਾਲ ਨੂੰ ਪੈਨਲਟੀ ਸ਼ੂਟ ਆਊਟ 'ਚ ਹਰਾਇਆ ਸੀ। ਮੁੱਖਮੰਤਰੀ ਪਿਨਾਰਾਈ ਵਿਜੇਅਨ ਦੀ ਪ੍ਰਧਾਨਗੀ 'ਚ ਹੋਈ ਕੈਬਨਿਟ ਦੀ ਮੀਟਿੰਗ 'ਚ ਟੀਮ ਨੂੰ ਕੁਲ 1.14 ਕਰੋੜ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਗਿਆ। 

ਇੱਥੇ ਜਾਰੀ ਅਧਿਕਾਰਤ ਬਿਆਨ ਦੇ ਮੁਤਾਬਕ ਜੇਤੂ ਟੀਮ ਦੇ 20 ਖਿਡਾਰੀ ਤੇ ਮੁੱਖ ਕੋਚ 'ਚੋਂ ਹਰੇਕ ਨੂੰ ਪੰਜ ਲੱਖ ਰੁਪਏ ਜਦਕਿ ਸਹਾਇਕ ਕੋਚ, ਮੈਨੇਜਰ ਤੇ ਗੋਲਕੀਪਰ ਟ੍ਰੇਨਰ ਨੂੰ ਤਿੰਨ-ਤਿੰਨ ਲੱਖ ਰੁਪਏ ਦੇਣ ਦਾ ਫੈ਼ਸਲਾ ਕੀਤਾ ਗਿਆ।


author

Tarsem Singh

Content Editor

Related News