IND vs WI : ਤਿਰੁਅੰਨਤਪੁਰਮ ਪਹੁੰਚਦੇ ਹੀ ਸੰਜੂ ਸੈਮਸਨ ਦਾ ਹੋਇਆ ਸ਼ਾਨਦਾਰ ਸਵਾਗਤ (Video)

12/08/2019 4:16:56 PM

ਸਪੋਰਟਸ ਡੈਸਕ— ਅੱਜ ਭਾਰਤ ਅਤੇ ਵਿੰਡੀਜ਼ ਵਿਚਾਲੇ 3 ਟੀ-20 ਮੈਚਾਂ ਦੀ ਸੀਰੀਜ਼ ਦਾ ਦੂਜਾ ਮੁਕਾਬਲਾ ਸ਼ਾਮ 7 ਵਜੇ ਖੇਡਿਆ ਜਾਣਾ ਹੈ। ਜਦਕਿ ਕੱਲ ਟੀਮ ਇੰਡੀਆ ਦੇ ਖਿਡਾਰੀ ਤਿਰੁਅੰਨਤਪੁਰਮ ਪਹੁੰਚੇ। ਪ੍ਰਸ਼ੰਸਕਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਪਰ ਇਸ ਸਵਾਗਤ ਦੀ ਖਾਸ ਗੱਲ ਇਹ ਰਹੀ ਕਿ ਇਸ ਟੀਮ ਦੇ ਨਾਲ ਕੇਰਲ ਦੇ ਯੁਵਾ ਕ੍ਰਿਕਟਰ ਸੰਜੂ ਸੈਮਸਨ ਵੀ ਨਾਲ ਮੌਜੂਦ ਸਨ ਜਿਸ ਕਾਰਨ ਉਨ੍ਹਾਂ ਦੇ ਕੇਰਲ ਏਅਰਪੋਰਟ 'ਤੇ ਪ੍ਰਸ਼ੰਸਕਾਂ ਨੇ ਵੈਲਕਮ ਦੇ ਜੰਮ ਕੇ ਨਾਅਰੇ ਲਾਏ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
PunjabKesari
ਸੰਜੂ ਸੈਮਸਨ ਦੇ ਇਕ ਪ੍ਰਸ਼ੰਸਕ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕੀਤਾ, ਜਿਸ 'ਚ ਪ੍ਰਸ਼ੰਸਕ ਸੰਜੂ-ਸੰਜੂ ਅਤੇ ਸੈਮਸਨ-ਸੈਮਸਨ ਦੇ ਨਾਅਰੇ ਲਾਉਂਦੇ ਦਿਸ ਰਹੇ ਹਨ। ਵੀਡੀਓ 'ਤੇ ਪ੍ਰਸ਼ੰਸਕ ਨੇ ਕੁਮੈਂਟ ਕੀਤੇ ਕਿ ਕੇਰਲ 'ਚ ਸਚਿਨ ਤੇਂਦੁਲਕਰ ਅਤੇ ਮਹਿੰਦਰ ਸਿੰਘ ਧੋਨੀ ਤੋਂ ਇਲਾਵਾ ਹੋਰ ਕਿਸੇ ਖਿਡਾਰੀ ਨੂੰ ਅਜਿਹਾ ਸਵਾਗਤ ਨਹੀਂ ਮਿਲਦਾ।
PunjabKesari
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਰਲ ਦੇ ਤਿਰੁਅੰਨਤਪੁਰਮ ਦੇ ਯੁਵਾ ਕ੍ਰਿਕਟ ਫੈਨਜ਼ ਦਲ ਦੇ ਇਕ ਪ੍ਰਸ਼ੰਸਕ ਨੇ ਸੰਜੂ ਸੈਮਸਨ ਦੇ ਖੇਡਣ ਦੀ ਪੂਰੀ ਉਮੀਦ ਜਤਾਈ। ਇਸ ਫੈਂਸ ਗਰੁੱਪ ਨੇ ਕਿਹਾ ਕਿ, ''ਸਾਨੂੰ ਯਕੀਨ ਹੈ ਕਿ ਭਾਵੇਂ ਹੀ ਕੇ. ਐੱਲ. ਰਾਹੁਲ ਨੇ ਪਹਿਲੇ ਮੈਚ 'ਚ ਚੰਗਾ ਪ੍ਰਦਰਸ਼ਨ ਕੀਤਾ ਪਰ ਸਾਡੇ ਯੁਵਾ ਸੰਜੂ ਸੈਮਸਨ ਅੱਜ ਦੇ ਮੈਚ 'ਚ ਪਲੇਇੰਗ ਇਲੈਵਨ 'ਚ ਹੋਣਗੇ, ਕਿਉਂਕਿ ਉਹ ਕਿਸੇ ਵੀ ਸਥਿਤੀ 'ਚ ਬੱਲੇਬਾਜ਼ੀ ਕਰ ਸਕਦੇ ਹਨ।''

 


Tarsem Singh

Content Editor

Related News