IPL 2019 : ਮੈਨੂੰ ਹਰ ਵਾਰ ਖੁਦ ਨੂੰ ਸਾਬਤ ਕਰਨਾ ਹੈ : ਲਾਮਿਛਾਨੇ

Sunday, Apr 21, 2019 - 02:24 PM (IST)

IPL 2019 : ਮੈਨੂੰ ਹਰ ਵਾਰ ਖੁਦ ਨੂੰ ਸਾਬਤ ਕਰਨਾ ਹੈ : ਲਾਮਿਛਾਨੇ

ਨਵੀਂ ਦਿੱਲੀ— ਨੇਪਾਲ ਦੇ ਨੌਜਵਾਨ ਸਪਿਨਰ ਸੰਦੀਪ ਲਾਮਿਛਾਨੇ ਨੂੰ ਆਈ.ਪੀ.ਐੱਲ. 'ਚ ਘੱਟ ਹੀ ਮੌਕੇ ਮਿਲੇ ਹਨ ਪਰ ਉਸ ਨੇ ਇਸ ਨੂੰ ਚੁਣੌਤੀ ਦੀ ਤਰ੍ਹਾਂ ਲੈਂਦੇ ਹੋਏ ਕਿਹਾ ਕਿ ਉਹ ਹਰ ਮੌਕੇ 'ਤੇ ਖੁਦ ਨੂੰ ਸਾਬਤ ਕਰਨ ਲਈ ਉਤਰਦੇ ਹਨ। ਲਾਮਿਛਾਨੇ ਨੇ ਸ਼ਨੀਵਾਰ ਨੂੰ ਇਕ ਓਵਰ 'ਚ ਕ੍ਰਿਸ ਗੇਲ ਅਤੇ ਸੈਮ ਕੁਰੇਨ ਦੇ ਵਿਕਟ ਲੈ ਕੇ ਕਿੰਗਜ਼ ਇਲੈਵਨ ਪੰਜਾਬ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕ ਦਿੱਤਾ। 
PunjabKesari
18 ਸਾਲਾਂ ਦੇ ਲਾਮਿਛਾਨੇ ਨੇ ਮੈਚ ਦੇ ਬਾਅਦ ਪ੍ਰੈਸ ਕਾਨਫਰੰਸ 'ਚ ਕਿਹਾ, ''ਮੈਂ ਹਮੇਸ਼ਾਂ ਤੋਂ ਆਪਣਾ ਕੰਮ ਕਰਨਾ ਚਾਹੁੰਦਾ ਸੀ। ਮੈਨੂੰ ਜਦੋਂ ਵੀ ਮੌਕਾ ਮਿਲੇ, ਮੈਂ ਖੁਦ ਨੂੰ ਸਾਬਤ ਕਰਨਾ ਚਾਹੁੰਦਾ ਹਾਂ।'' ਉਸ ਨੇ ਕਿਹਾ, ''ਕਈ ਵਾਰ ਨਿਰਾਸ਼ਾ ਹੁੰਦੀ ਹੈ ਕਿ ਅੰਤਿਮ ਗਿਆਰਾਂ 'ਚ ਜਗ੍ਹਾ ਕਿਉਂ ਨਹੀਂ ਮਿਲੀ ਪਰ ਅੰਤ 'ਚ ਸਾਰੇ ਤਾਂ ਨਹੀਂ ਖੇਡ ਸਕਦੇ। ਟੀਮ ਮੈਨੇਜਮੈਂਟ ਦੀ ਆਪਣੀ ਰਣਨੀਤੀ ਹੈ ਅਤੇ ਉਨ੍ਹਾਂ ਦੀ ਕ੍ਰਿਕਟ ਸਮਝ ਸਾਡੇ ਤੋਂ ਕਿਤੇ ਜ਼ਿਆਦਾ ਹੈ। ਉਹ ਹਾਲਾਤ ਮੁਤਾਬਕ ਅੰਤਿਮ ਗਿਆਰਾਂ ਉਤਾਰਦੇ ਹਨ।'' 

ਫਿਰੋਜ਼ਸ਼ਾਹ ਕੋਟਲਾ ਦੀ ਪਿੱਚ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉਠ ਰਹੇ ਹਨ ਪਰ ਇਸ ਸਪਿਨਰ ਨੇ ਕਿਹਾ ਕਿ ਬਾਕੀ ਦੋ ਮੈਚਾਂ 'ਚ ਵੀ ਉਹ ਅਜਿਹੀ ਹੀ ਪਿੱਚ ਦੇਖਣਾ ਚਾਹੁਣਗੇ। ਉਨ੍ਹਾਂ ਕਿਹਾ, ''ਪਿੱਚ ਚੰਗੀ ਸੀ। ਸ਼ੁਰੂਆਤ 'ਚ ਥੋੜ੍ਹਾ ਟਰਨ ਲੈ ਰਹੀ ਸੀ ਪਰ ਗੇਂਦ ਬੱਲੇ 'ਤੇ ਆ ਰਹੀ ਸੀ। ਤਰੇਲ ਕਾਰਨ ਵੀ ਗੇਂਦਬਾਜ਼ਾਂ ਨੂੰ ਗੇਂਦ 'ਤੇ ਪਕੜ ਬਣਾਉਣ 'ਚ ਦਿੱਕਤ ਹੋਈ।


author

Tarsem Singh

Content Editor

Related News