ਸਾਂਚੇਜ ਵਿਸ਼ਵ ਕੱਪ-2018 ''ਚ ਰੈੱਡ ਕਾਰਡ ਹਾਸਲ ਕਰਨ ਵਾਲਾ ਪਹਿਲਾ ਖਿਡਾਰੀ ਬਣਿਆ

06/20/2018 1:14:10 PM

ਟੋਕੀਓ— ਕੋਲੰਬੀਆ ਦਾ ਮਿਡਫੀਲਡਰ ਕਾਰਲੋਸ ਸਾਂਚੇਜ ਫੀਫਾ ਵਿਸ਼ਵ ਕੱਪ-2018 ਵਿਚ ਰੈੱਡ ਕਾਰਡ ਹਾਸਲ ਕਰਨ ਵਾਲਾ ਅੱਜ ਪਹਿਲਾ ਖਿਡਾਰੀ ਬਣ ਗਿਆ। ਸਾਂਚੇਜ ਨੇ ਜਾਪਾਨ ਵਿਰੱਧ ਮੈਚ ਵਿਚ ਤੀਜੇ ਮਿੰਟ ਵਿਚ ਸ਼ਿੰਜੀ ਕਗਾਵਾ ਦਾ ਸ਼ਾਟ ਹੱਥ ਨਾਲ ਰੋਕਿਆ ਤੇ ਰੈਫਰੀ ਨੇ ਤੁਰੰਤ ਹੀ ਉਸ ਨੂੰ ਰੈੱਡ ਕਾਰਡ ਦਿਖਾ ਦਿੱਤਾ। ਇਸ ਤਰ੍ਹਾਂ ਕੋਲੰਬੀਆ ਨੂੰ ਮੈਚ ਦੇ ਸ਼ੁਰੂ ਤੋਂ ਹੀ 10 ਖਿਡਾਰੀਆਂ ਨਾਲ ਖੇਡਣਾ ਪਿਆ। ਦੱਸ ਦਈਏ ਕਿ ਕੋਲੰਬੀਆ ਦੀ ਟੀਮ ਨੂੰ ਜਾਪਾਨ ਖਿਲਾਫ ਮੰੰਗਲਵਾਰ ਨੂੰ ਹੋਏ ਮੈਚ 'ਚ 2-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।


Related News