ਵਿਸ਼ਵ ਕੱਪ ਦੇ ਟਿਕਟਾਂ ਦੀ ਵਿਕਰੀ ਫਿਰ ਸ਼ੁਰੂ

03/21/2019 9:13:12 PM

ਲੰਡਨ— ਵਿਸ਼ਵ ਕੱਪ ਦੇ ਟਿਕਟਾਂ ਦੇ ਦੂਸਰੇ ਦੌਰ ਦੀ ਵਿਕਰੀ ਸ਼ੁਰੂ ਹੋ ਗਈ ਹੈ ਤੇ ਸਾਰੀਆਂ ਟੀਮਾਂ ਤੇ ਜਗ੍ਹਾਂ 'ਤੇ ਹੋਣ ਵਾਲੇ ਮੈਚਾਂ ਦੀਆਂ ਟਿਕਟਾਂ ਉਪਲੱਬਧ ਹੋਣਗੀਆਂ। ਟਿਕਟ ਆਧਿਕਾਰਿਕ ਟਿਕਟਿੰਗ ਵੈੱਬਸਾਈਟ 'ਤੇ ਵੀਰਵਾਰ ਨੂੰ ਸਵੇਰੇ 10 ਵਜੇ ਤੋਂ 'ਪਹਿਲਾਂ ਆਓ ਪਹਿਲਾਂ ਪਾਓ' ਦੇ ਆਧਾਰ 'ਤੇ ਉਪਲੱਬਧ ਹੈ। ਆਯੋਜਕਾਂ ਨੇ ਦੱਸਿਆ ਕਿ ਟੂਰਨਾਮੈਂਟ ਦੇ ਟਿਕਟਾਂ ਨੂੰ ਲੈ ਇੰਨਾ ਜੋਸ਼ ਹੈ ਕਿ 8 ਲੱਖ ਟਿਕਟਾਂ ਦੇ ਲਈ 6 ਉਪ ਮਹਾਦੀਪਾਂ ਦੇ 148 ਦੇਸ਼ਾਂ ਤੋਂ 30 ਲੱਖ ਤੋਂ ਜ਼ਿਆਦਾ ਅਰਜ਼ੀਆਂ ਮਿਲ ਚੁੱਕੀਆ ਹਨ। ਮੋਡਾਗਸਕਰ ਤੇ ਮੈਕਸੀਕੋ ਤੋਂ ਵੀ ਟਿਕਟਾਂ ਖਰੀਦੀਆਂ ਗਈਆਂ ਹਨ। ਕ੍ਰਿਕਟ ਪ੍ਰੇਮੀਆਂ ਨੂੰ ਸਿਰਫ ਸਰਕਾਰੀ ਵਿਕ੍ਰੇਤਾਵਾਂ ਤੋਂ ਹੀ ਟਿਕਟਾਂ ਖਰੀਦਣ ਲਈ ਕਿਹਾ ਗਿਆ ਹੈ। ਟਿਕਟਾਂ ਦੀ ਗੈਰ ਕਾਨੂੰਨੀ ਵਿਕਰੀ 'ਤੇ ਪ੍ਰਬੰਧਕੀ ਕਮੇਟੀ ਲਗਾਤਾਰ ਨਿਗਰਾਨੀ ਰੱਖ ਰਹੀ ਹੈ।


Gurdeep Singh

Content Editor

Related News