ਸਕਕਾਰੀ ਪਾਰਮਾ ਓਪਨ ਦੇ ਕੁਆਰਟਰ ਫਾਈਨਲ ਵਿੱਚ, ਸਟੀਫੇਂਸ ਬਾਹਰ
Thursday, Sep 29, 2022 - 06:50 PM (IST)

ਪਾਰਮਾ, (ਭਾਸ਼ਾ)- ਸਿਖਰਲਾ ਦਰਜਾ ਪ੍ਰਾਪਤ ਮਾਰੀਆ ਸਕਕਾਰੀ ਨੇ ਵਿਰੋਧੀ ਅਰਾਂਤਸਾ ਰਾਸ ਨੂੰ ਤਿੰਨ ਸੈੱਟਾਂ ਤੱਕ ਚਲੇ ਮੈਚ ਵਿੱਚ 3-6, 6-2, 6-3 ਨਾਲ ਹਰਾ ਕੇ ਪਾਰਮਾ ਲੇਡੀਜ਼ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਸਕਕਾਰੀ ਅਮਰੀਕੀ ਓਪਨ ਦੇ ਦੂਜੇ ਦੌਰ 'ਚ ਹਾਰਨ ਤੋਂ ਬਾਅਦ ਪਹਿਲੀ ਵਾਰ ਕਿਸੇ ਟੂਰਨਾਮੈਂਟ 'ਚ ਹਿੱਸਾ ਲੈ ਰਹੀ ਹੈ।
ਇਸ ਯੂਨਾਨੀ ਖਿਡਾਰਨ ਦਾ ਅਗਲਾ ਮੁਕਾਬਲਾ ਬੈਲਜੀਅਮ ਦੀ ਮੈਰੀਨਾ ਜਾਨੇਵਸਕਾ ਨਾਲ ਹੋਵੇਗਾ, ਜਿਸ ਨੇ ਡਾਲਮਾ ਗਲਫੀ ਨੂੰ 6-1, 6-3 ਨਾਲ ਹਰਾਇਆ। ਅਮਰੀਕਾ ਦੀ ਚੌਥਾ ਦਰਜਾ ਪ੍ਰਾਪਤ ਅਤੇ 2017 ਦੀ ਯੂ. ਐਸ. ਓਪਨ ਚੈਂਪੀਅਨ ਸਲੋਏਨ ਸਟੀਫੇਂਸ ਨੂੰ ਡੰਕਾ ਕੋਵਿਨਿਚ ਤੋਂ 7-5, 2-6, 7-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕੋਵਿਨਿਚ ਕੁਆਰਟਰ ਫਾਈਨਲ 'ਚ ਜੈਸਮੀਨ ਪਾਓਲਿਨੀ ਨਾਲ ਭਿੜੇਗੀ, ਜਿਸ ਨੇ ਇਟਲੀ ਦੀ ਹਮਵਤਨ ਐਲੀਜ਼ਾਬੇਟਾ ਕੋਕੀਆਰੇਟੋ ਨੂੰ 4-6, 6-3, 6-4 ਨਾਲ ਹਰਾਇਆ।
ਅਮਰੀਕਾ ਦੀ ਲੌਰੇਨ ਡੇਵਿਸ ਨੇ ਸਾਰਾ ਸੋਰੀਬਸ ਟੋਰਮੋ ਨੂੰ 3-6, 6-4, 7-5 ਨਾਲ ਹਰਾ ਕੇ ਆਖ਼ਰੀ ਅੱਠ ਵਿੱਚ ਜਗ੍ਹਾ ਬਣਾਈ, ਜਿੱਥੇ ਉਸ ਦਾ ਸਾਹਮਣਾ ਮਿਸਰ ਦੀ ਮੇਅਰ ਸ਼ੇਰਿਫ ਨਾਲ ਹੋਵੇਗਾ ਜਿਸ ਨੇ ਸਿਮੋਨਾ ਵਾਲਟਰਟ ਨੂੰ 6-3, 7-6 (1) ਨਾਲ ਹਰਾਇਆ। ਰੋਮਾਨੀਆ ਦੀ ਤੀਜਾ ਦਰਜਾ ਪ੍ਰਾਪਤ ਇਰੀਨਾ ਕੈਮੇਲੀਆ ਬੇਗੂ ਨੇ ਇਟਲੀ ਦੀ ਮਾਟਿਲਡੇ ਪਾਓਲੇਟੀ ਨੂੰ 6-4, 6-4 ਨਾਲ ਹਰਾਇਆ ਜਦਕਿ ਛੇਵਾਂ ਦਰਜਾ ਪ੍ਰਾਪਤ ਐਨਾ ਬੋਗਡਾਨ ਨੇ ਅੰਨਾ ਕੈਰੋਲੀਨਾ ਸ਼ਮਿਡਲੋਵਾ ਨੂੰ 6-2, 3-6, 6-3 ਨਾਲ ਹਰਾਇਆ।