ਸਾਇਨਾ, ਸ਼੍ਰੀਕਾਂਤ ਅਤੇ ਪ੍ਰਣੀਤ ਨੇ ਬੈਡਮਿੰਟਨ ਚੈਂਪੀਅਨਸ਼ਿਪ ਦੇ ਪ੍ਰੀ. ਕੁਆਟਰਫਾਈਨਲ ''ਚ ਕੀਤਾ ਪ੍ਰਵੇਸ਼

08/24/2017 12:50:05 AM

ਗਲਾਸਗੋ—  ਸਾਬਕਾ ਚਾਂਦੀ ਤਮਗਾ ਜੇਤੂ ਭਾਰਤ ਦੀ ਸਾਇਨਾ ਨੇਹਵਾਲ 8ਵੀਂ ਸੀਡ ਕਿਦਾਂਬੀ ਸ਼੍ਰੀਕਾਂਤ ਅਤੇ ਬੀ ਸਾਈ ਪ੍ਰਣੀਤ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ 'ਚ ਆਪਣੇ ਅਭਿਆਨ ਨੂੰ ਅੱਗੇ ਵਧਾਉਦੇ ਹੋਏ ਬੁੱਧਵਾਰ ਨੂੰ ਪ੍ਰੀ. ਕੁਆਟਰਫਾਈਨਲ 'ਚ ਜਗ੍ਹਾ ਬਣਾ ਲਈ ਹੈ। ਪਹਿਲੇ ਦੌਰ 'ਚ ਬਾਈ ਪਾਉਣ ਵਾਲੀ 12ਵੀਂ ਸੀਡ ਸਾਇਨਾ ਨੇ ਸਵਿਜ਼ਰਲੈਂਡ ਦੀ ਸਬਰੀਨਾ ਜੈਕੇਟ ਨੂੰ 33 ਮਿੰਟ 'ਚ 21-11, 21-12 ਨਾਲ ਹਰਾ ਦਿੱਤਾ।
ਸ਼੍ਰੀਕਾਂਤ ਨੇ ਫ੍ਰਾਂਸ ਦੇ ਲੁਕਾਸ ਕੋਰਵੀ ਨੂੰ 32 ਮਿੰਟ 'ਚ 21-9, 21-17 ਨਾਲ ਹਰਾਇਆ। 15ਵੀਂ ਸੀਡ ਪ੍ਰਣੀਤ ਨੇ ਇੰਡੋਨੇਸ਼ੀਆ ਦੇ ਏਧੋਨੀ ਗਿਟਿੰਗ ਨੂੰ ਇਕ ਘੰਟੇ 12 ਮਿੰਟ ਤਕ ਚੱਲੇ ਸਖਤ ਮੁਕਾਬਲੇ 'ਚ 14-21, 21-18, 21-19 ਨਾਲ ਹਰਾਇਆ। ਵਿਸ਼ਵ ਰੈਂਕਿੰਗ 'ਚ 16ਵੇਂ ਨੰਬਰ ਦੀ ਸਾਇਨਾ ਦਾ ਅਗਲਾ ਮੁਕਾਬਲਾ ਦੂਸਰੀ ਸੀਡ ਕੋਰੀਆ ਦੀ ਸੁੰਗ ਜੀ ਹਾਨ ਨਾਲ ਹੋਵੇਗਾ ਜਿਸਨੇ ਭਾਰਤ ਦੀ ਤੰਵੀ ਲਾਡ ਨੂੰ 33 ਮਿੰਟ 'ਚ 21-9, 21-19 ਨਾਲ ਹਰਾਇਆ।
ਸਾਇਨਾ ਦਾ ਵਿਸ਼ਵ ਰੈਂਕਿੰਗ 'ਚ ਤੀਸਰੇ ਨੰਬਰ ਦੀ ਕੋਰੀਆਈ ਖਿਡਾਰੀ ਦੇ ਖਿਲਾਫ 7-2 ਦਾ ਕਰੀਅਰ ਰਿਕਾਰਡ ਹੈ। ਸਾਇਨਾ ਨੇ ਜੂਨ 'ਚ ਆਸਟਰੇਲੀਅਨ ਓਪਨ 'ਚ ਸੁੰਗ ਜੀ ਨੂੰ ਹਰਾਇਆ ਸੀ ਪਰ ਇਸ ਤੋਂ ਪਹਿਲੇ ਆਲ ਇੰਗਲੈਂਡ ਚੈਂਪੀਅਨਸ਼ਿਪ 'ਚ ਸਾਇਨਾ ਨੂੰ ਕੋਰੀਆਈ ਖਿਡਾਰੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।


Related News