ਸਾਇਨਾ ਨੇਹਵਾਲ ਨੇ ਮਲੇਸ਼ੀਆਈ ਮਾਸਟਰਜ਼ ਗ੍ਰਾਂ ਪ੍ਰੀ ਗੋਲਡ ਟੂਰਨਾਮੈਂਟ ਦਾ ਖਿਤਾਬ ਜਿੱਤਿਆ

01/22/2017 3:57:12 PM

ਸਾਰਾਵਕ (ਮਲੇਸ਼ੀਆ)— ਭਾਰਤ ਦੀ ਸਟਾਰ ਸ਼ਟਲਰ ਅਤੇ ਚੋਟੀ ਦਾ ਦਰਜਾ ਪ੍ਰਾਪਤ ਸਾਇਨਾ ਨੇਹਵਾਲ ਨੇ ਥਾਈਲੈਂਡ ਦੀ ਪੋਰਨਪਾਵੀ ਚੋਕੂਵੋਂਗ ਨੂੰ ਐਤਵਾਰ ਨੂੰ ਸਖਤ ਸੰਘਰਸ਼ ''ਚ 22-20, 22-20 ਨਾਲ ਹਰਾ ਕੇ ਇੱਥੇ ਮਲੇਸ਼ੀਆਈ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦਾ ਮਹਿਲਾ ਸਿੰਗਲ ਖਿਤਾਬ ਜਿੱਤ ਲਿਆ ਹੈ।

ਸਾਇਨਾ ਨੇ ਇਹ ਮੁਕਾਬਲਾ 46 ਮਿੰਟ ''ਚ ਰੋਮਾਂਚਕ ਸੰਘਰਸ਼ ਨਾਲ ਜਿੱਤਿਆ। ਵਿਸ਼ਵ ਦੀ 10ਵੇਂ ਨੰਬਰ ਦੀ ਖਿਡਾਰਨ ਸਾਇਨਾ ਨੇਹਵਾਲ ਦਾ 67ਵੀਂ ਰੈਂਕਿੰਗ ਦੀ ਪੋਰਨਪਾਵੀ ਦੇ ਖਿਲਾਫ ਇਹ ਪਹਿਲਾ ਕਰੀਅਰ ਮੁਕਾਬਲਾ ਸੀ ਜਿਸ ''ਚ ਭਾਰਤੀ ਖਿਡਾਰਨ ਨੇ ਬਾਜ਼ੀ ਮਾਰ ਲਈ।

ਸਾਇਨਾ ਦਾ ਪਿਛਲੇ 6 ਮਹੀਨਿਆਂ ''ਚ ਇਹ ਪਹਿਲਾ ਖਿਤਾਬ ਹੈ। ਸਾਇਨਾ ਨੇ ਪਿਛਲੇ ਸਾਲ ਰੀਓ ਓਲੰਪਿਕ ਤੋਂ ਪਹਿਲਾਂ ਆਸਟਰੇਲੀਆਈ ਓਪਨ ਦਾ ਖਿਤਾਬ ਜਿੱਤਿਆ ਸੀ। ਉਹ ਓਲੰਪਿਕ ਦੇ ਸ਼ੁਰੂਆਤੀ ਦੌਰ ''ਚ ਹੀ ਬਾਹਰ ਹੋ ਗਈ ਸੀ। ਇਸ ਤੋਂ ਬਾਅਦ ਸਾਇਨਾ ਨੂੰ ਗੋਡੇ ਦੀ ਸਰਜਰੀ ਵੀ ਕਰਵਾਉਣੀ ਪਈ ਸੀ। ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰਨ ਸਾਇਨਾ ਨੇ ਸੱਟ ਤੋਂ ਉਭਰਨ ਦੇ ਬਾਅਦ ਚਾਈਨਾ ਓਪਨ ''ਚ ਵਾਪਸੀ ਕੀਤੀ ਤਾਂ ਉਨ੍ਹਾਂ ਨੂੰ ਪਹਿਲੇ ਹੀ ਦੌਰ ''ਚ ਬਾਹਰ ਹੋਣਾ ਪਿਆ। ਪਰ ਸਾਇਨਾ ਨੇ ਫਿਰ ਹਾਂਗਕਾਂਗ ਓਪਨ ਅਤੇ ਮਕਾਊ  ਓਪਨ ਦੇ ਕੁਆਰਟਰਫਾਈਨਲ ''ਚ ਜਗ੍ਹਾ ਬਣਾਈ।
ਸਾਇਨਾ ਨੂੰ ਮਲੇਸ਼ੀਆ ਮਾਸਟਰਜ਼ ''ਚ ਚੋਟੀ ਦਾ ਦਰਜਾ ਮਿਲਿਆ ਸੀ। ਇਸ ਟੂਰਨਾਮੈਂਟ ''ਚ ਦੁਨੀਆ ਦੀ ਚੋਟੀ ਦੀ ਖਿਡਾਰਨਾਂ ਹਿੱਸਾ ਨਹੀਂ ਲੈ ਰਹੀਆਂ ਸਨ ਜਿਸ ਦਾ ਫਾਇਦਾ ਉਠਾਉਂਦੇ ਹੋਏ ਸਾਇਨਾ ਨੇ ਨਾ ਸਿਰਫ ਸਾਲ ਦਾ ਆਪਣਾ ਪਹਿਲਾ ਖਿਤਾਬ ਜਿੱਤਿਆ ਸਗੋਂ ਇਸ ਖਿਤਾਬੀ ਜਿੱਤ ਨਾਲ ਆਪਣਾ ਆਤਮਵਿਸ਼ਵਾਸ ਵੀ ਵਾਪਸ ਹਾਸਲ ਕੀਤਾ। 
ਫਾਈਨਲ ਦੇ ਪਹਿਲੇ ਗੇਮ ''ਚ ਸਾਇਨਾ ਵਧੇਰੇ ਸਮੇਂ ਤੱਕ ਪਿਛੇ ਚਲ ਰਹੀ ਸੀ ਅਤੇ ਥਾਈ ਖਿਡਾਰਨ 19-16 ਦੀ ਬੜ੍ਹਤ ਦੇ ਨਾਲ ਪਹਿਲਾ ਗੇਮ ਜਿੱਤਣ ਤੋਂ ਸਿਰਫ ਦੋ ਅੰਕ ਦੂਰ ਸੀ ਪਰ ਸਾਇਨਾ ਨੇ ਲਗਾਤਾਰ ਤਿੰਨ ਅੰਕ ਲੈ ਕੇ 19-19 ਦੀ ਬਰਾਬਰੀ ਕਰ ਲਈ। ਪੋਰਨਪਾਵੀ ਨੇ ਫਿਰ ਸਕੋਰ 20-19 ਕਰ ਦਿੱਤਾ। ਸਾਇਨਾ ਨੇ ਤੱਦ ਆਪਣਾ ਸਾਰਾ ਅਨੁਭਵ ਲਗਾਉਂਦੇ ਹੋਏ ਲਗਾਤਾਰ ਤਿੰਨ ਅੰਕ ਲੈ ਕੇ ਪਹਿਲਾ ਗੇਮ 20-20 ਨਾਲ ਜਿੱਤ ਲਿਆ। ਦੂਜੇ ਗੇਮ ''ਚ ਸਥਿਤੀ ਬਦਲੀ ਇਸ ਵਾਰ ਸਾਇਨਾ ਨੇ ਬੜ੍ਹਤ ਬਣਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਅਤੇ 7-4, 11-8, 17-14 ਨਾਲ ਅੱਗੇ ਹੋ ਗਈ। ਸਾਇਨਾ 20-16 ਨਾਲ ਬੜ੍ਹਤ ਦੇ ਨਾਲ ਮੈਚ ਅੰਕ ''ਤੇ ਪਹੁੰਚ ਗਈ ਪਰ ਥਾਈ ਖਿਡਾਰਨ ਨੇ ਸੰਘਰਸ਼ ਜਾਰੀ ਰਖਦੇ ਹੋਏ ਚਾਰ ਅੰਕ ਲੈ ਕੇ ਸਕੋਰ 20-20 ਨਾਲ ਬਰਾਬਰ ਕਰ ਦਿੱਤਾ। ਜਦੋਂ ਲਗ ਰਿਹਾ ਸੀ ਕਿ ਮੈਚ ਨਿਰਣਾਇਕ ਗੇਮ ''ਚ ਜਾ ਸਕਦਾ ਹੈ ਉਦੋਂ ਸਾਇਨਾ ਨੇ ਵਿਲੱਖਣ ਕੌਸ਼ਲ ਦਾ ਪ੍ਰਦਰਸ਼ਨ ਕਰਦੇ ਹੋਏ ਦੋ ਅੰਕ ਲੈ ਕੇ ਮੈਚ ਅਤੇ ਖਿਤਾਬ ਆਪਣੇ ਨਾਂ ਕਰ ਲਿਆ।  


Related News