ਸਾਇਨਾ ਨੇਹਵਾਲ ਨੂੰ ਦੂਜੀ ਵਾਰ ਹੋਇਆ ‘ਕੋਰੋਨਾ’, ਥਾਈਲੈਂਡ ਓਪਨ ’ਚੋਂ ਹੋਈ ਬਾਹਰ

Tuesday, Jan 12, 2021 - 01:44 PM (IST)

ਸਾਇਨਾ ਨੇਹਵਾਲ ਨੂੰ ਦੂਜੀ ਵਾਰ ਹੋਇਆ ‘ਕੋਰੋਨਾ’, ਥਾਈਲੈਂਡ ਓਪਨ ’ਚੋਂ ਹੋਈ ਬਾਹਰ

ਨਵੀਂ ਦਿੱਲੀ: ਭਾਰਡੀ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦੀ ਕੋਵਿਡ-19 ਰਿਪੋਰਟ ਪਾਜ਼ੇਟਿਵ ਆਈ ਹੈ ਜਿਸ ਕਾਰਨ ਉਨ੍ਹਾਂ ਨੂੰ ਥਾਈਲੈਂਡ ਓਪਨ ’ਚੋਂ ਬਾਹਰ ਹੋਣਾ ਪਿਆ ਹੈ। ਰਿਪੋਰਟਸ ਮੁਤਾਬਕ ਸਾਇਨਾ ਕੋਵਿਡ-19 ਜਾਂਚ ਦੇ ਤੀਜੇ ਰਾਊਂਡ ’ਚ ਪਾਜ਼ੇਵਿਟ ਪਾਈ ਗਈ ਹੈ। ਸਾਈਨਾ ਮੰਗਲਵਾਰ ਨੂੰ ਆਪਣੀ ਸ਼ੁਰੂਆਤੀ ਦੌਰ ਦੀ ਪ੍ਰਤੀਯੋਗਤਾ ’ਚ ਮਲੇਸ਼ੀਆ ਦੀ ਕੈਸਨਾ ਸੇਲਵਾਡੁਰੇ ਨਾਲ ਖੇਡਣ ਵਾਲੀ ਸੀ।

PunjabKesari

ਸਾਇਨਾ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹਾਲੇ ਤੱਕ ਬੈਡਮਿੰਟਨ ਵਰਲ਼ਡ ਫੈਡਰੇਸ਼ਨ (ਬੀ.ਡਬਲਿਊ.ਐੱਫ.) ਨੇ ਨਹੀਂ ਕੀਤੀ ਹੈ। ਸਾਇਨਾ ਨੇ ਆਖ਼ਿਰੀ ਵਾਰ ਪਿਛਲੇ ਸਾਲ ਮਾਰਚ ’ਚ ਆਲ ਇੰਗਲੈਂਡ ਓਪਨ ’ਚ ਹਿੱਸਾ ਲਿਆ ਸੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਾਇਨਾ ਕੋਵਿਡ-19 ਨਾਲ ਇੰਫੈਕਟਿਡ ਹੋਈ ਹੈ। ਉਹ ਕੁਝ ਹਫ਼ਤੇ ਪਹਿਲਾਂ ਹੀ ਕੋਵਿਡ-19 ਤੋਂ ਉਭਰੀ ਹੈ। ਉਸ ਸਮੇਂ ਸਾਇਨਾ ਸਮੇਤ ਉਨ੍ਹਾਂ ਦੇ ਪਤੀ ਪਰੂਪੱਲੀ ਕਸ਼ਯਪ ਵੀ ਇਸ ਵਾਇਰਸ ਦੀ ਲਪੇਟ ’ਚ ਆ ਗਏ ਸਨ। 

ਇਹ ਵੀ ਪੜ੍ਹੋ:ਟੀਮ ਇੰਡੀਆ ਨੂੰ ਲੱਗਾ ਵੱਡਾ ਝਟਕਾ, ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਚੌਥੇ ਟੈਸਟ ’ਚੋਂ ਬਾਹਰ

PunjabKesari
ਸਾਇਨਾ ਤੋਂ ਇਲਾਵਾ ਥਾਈਲੈਂਡ ਓਪਨ ਲਈ ਬੈਂਕਾਂਕ ’ਚ ਭਾਰਤੀ ਟੀਮ ’ਚ ਬੈਡਮਿੰਟਨ ਵਿਸ਼ਵ ਚੈਂਪੀਅਨ ਪੀਵੀ ਸਿੰਧੁ ਅਤੇ ਓਲੰਪਿਕ ’ਚ ਤਮਗੇ ਦੀਆਂ ਉਮੀਦਾਂ ਲਗਾ ਕੇ ਬੈਠੇ ਕਿਦਾਂਬੀ ਸ਼੍ਰੀਕਾਂਤ ਅਤੇ ਬੀ ਸਾਈ ਪ੍ਰਣੀਤ ਸ਼ਾਮਲ ਹਨ। ਟੀਮ ’ਚ ਸਟਾਰ ਪੁਰਸ਼ ਯੁਗਲ ਜੋੜੀ ਸਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਅਤੇ ਡਬਲਜ਼ ਖਿਡਾਰੀ ਅਸ਼ਵਨੀ ਪੋਨੱਪਾ ਅਤੇ ਐੱਨ. ਸਿੱਕੀ ਰੈੱਡੀ ਵੀ ਹਨ। ਹੋਰ ਖਿਡਾਰੀਆਂ ’ਚੋਂ ਐੱਚ.ਐੱਸ. ਪ੍ਰਣਯ, ਪਾਰੂਪੱਲੀ ਕਸ਼ਯਪ, ਸ਼ਮੀਰ ਵਰਮਾ, ਧਰੂਵ ਕਪਿਲਾ ਅਤੇ ਮਨੁ ਅਤਰੀ ਸ਼ਾਮਲ ਹਨ।

ਨੋਟ: ਸ਼ਾਇਨਾ ਨੇਹਵਾਲ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਸਬੰਧੀ ਆਪਣੀ ਰਾਏ ਕੁਮੈਂਟ ਕਰਦੇ ਦੱਸੋ।


author

Aarti dhillon

Content Editor

Related News