Denmark Open 2018 Final: ਦੂਜੇ ਖਿਤਾਬ ਤੋਂ ਖੁੰਝੀ ਸਾਇਨਾ ਨੇਹਵਾਲ

Sunday, Oct 21, 2018 - 09:12 PM (IST)

Denmark Open 2018 Final: ਦੂਜੇ ਖਿਤਾਬ ਤੋਂ ਖੁੰਝੀ ਸਾਇਨਾ ਨੇਹਵਾਲ

ਨਵੀਂ ਦਿੱਲੀ— ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਐਤਵਾਰ ਨੂੰ ਦੂਜੀ ਵਾਰ ਡੈੱਨਮਾਰਕ ਓਪਨ ਖਿਤਾਬ ਜਿੱਤਣ ਤੋਂ ਖੁੰਝ ਗਈ। ਸਾਇਨਾ ਨੂੰ ਮਹਿਲਾ ਸਿੰਗਲ ਵਰਗ ਦੇ ਫਾਈਨਲ 'ਚ ਚੀਨੀ ਤਾਈਪੇ ਦੀ ਖਿਡਾਰਨ ਤਾਈ ਜੂ ਯਿੰਗ ਨੇ ਹਰਾ ਦਿੱਤਾ।
ਵਿਸ਼ਵ ਨੰਬਰ-1 ਯਿੰਗ ਨੇ ਸਾਇਨਾ ਨੂੰ 52 ਮਿੰਟ ਤਕ ਚੱਲੇ ਮੁਕਾਬਲੇ 'ਚ 21-13, 13-21, 21-6 ਨਾਲ ਹਰਾ ਕੇ ਪਹਿਲੀ ਵਾਰ ਡੈੱਨਮਾਰਕ ਓਪਨ ਦਾ ਖਿਤਾਬ ਆਪਣੇ ਨਾਂ ਕੀਤਾ।


Related News