ਸਾਇਨਾ ਨੇ ਸਿੰਧੂ ਨੂੰ ਹਰਾ ਕੇ ਰਾਸ਼ਟਰੀ ਖਿਤਾਬ ਕੀਤਾ ਆਪਣੇ ਨਾਂ

11/09/2017 2:34:36 AM

ਨਾਗਪੁਰ— ਸੀਨੀਅਰ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਦੇ ਮੁਕਾਬਲੇ 'ਚ ਸਾਈਨਾ ਨੇਹਵਾਲ ਨੇ ਬੁੱਧਵਾਰ ਨੂੰ ਇੱਥੇ ਪੀ.ਬੀ. ਸਿੰਧੂ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਦੁਨੀਆ ਦੀ ਸਾਬਕਾ ਨੰਬਰ ਇਕ ਸਾਇਨਾ ਨੇ 54 ਮਿੰਟ ਤੱਕ ਚੱਲੇ ਮੁਕਾਬਲੇ 'ਚ ਸਿੰਧੂ ਨੂੰ ਹਰਾ ਦਿੱਤਾ। 27 ਸਾਲਾ ਸਾਇਨਾ ਨੇ ਰੌਮਾਂਚਕ ਫਾਈਨਲ ਮੈਚ 'ਚ ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾਧਾਰੀ ਸਿੰਧੂ 'ਤੇ ਫਾਇਨਲ 'ਚ 21-17, 27-25 ਨਾਲ ਜਿੱਤ ਦਰਜ ਕੀਤੀ।


Related News