ਸਾਇਨਾ ਤੇ ਸ਼੍ਰੀਕਾਂਤ ਨੇ ਆਲ ਇੰਗਲੈਂਡ ਦੇ ਦੂਜੇ ਰਾਊਂਡ ''ਚ ਬਣਾਈ ਜਗ੍ਹਾ
Thursday, Mar 07, 2019 - 12:27 PM (IST)

ਬਰਮਿੰਘਮ : ਸਾਇਨਾ ਨੇਹਵਾਲ ਅਤੇ ਕਿਦਾਂਬੀ ਸ਼੍ਰੀਕਾਂਤ ਆਲ ਇੰਗਲੈਂਡ ਬੈਡਮਿੰਟਨ ਟੂਰਨਾਮੈਂਟ ਦੇ ਅਗਲੇ ਦੌਰ ਵਿਚ ਪਹੁੰਚ ਗਏ ਹਨ। ਬੁੱਧਵਾਰ ਨੂੰ ਬਰਮਿੰਘਮ ਵਿਚ ਖੇਡੇ ਗਏ ਆਪਣੇ ਪਹਿਲੇ ਰਾਊਂਡ ਦੇ ਮੁਕਾਬਲਿਆਂ ਵਿਚ ਉਨ੍ਹਾਂ ਸਿੱਧੇ ਸੈੱਟਾਂ ਵਿਚ ਜਿੱਤ ਦਰਜ ਕੀਤੀ। ਨੇਹਵਾਲ ਨੇ ਸਕਾਟਲੈਂਡ ਦੀ ਕ੍ਰਿਸਟੀ ਗਿਲਮੌਰ ਨੂੰ ਸਿਰਫ 35 ਮਿੰਟ ਵਿਚ 21-17, 21-18 ਨਾਲ ਹਰਾਇਆ ਉੱਥੇ ਹੀ ਸ਼੍ਰੀਕਾਂਤ ਨੇ 30 ਮਿੰਟ ਚੱਲੇ ਮੈਚ ਵਿਚ ਫ੍ਰਾਂਸ ਦੇ ਬ੍ਰਿਸ ਲੇਵਰਡੇਜ ਨੂੰ 21-13, 21-11 ਨਾਲ ਹਰਾਇਆ।
ਸਕਾਟਿਸ਼ ਖਿਡਾਰੀ ਤੇ ਇਹ ਸਾਇਨਾ ਦੀ ਲਗਾਤਾਰ 7ਵੀਂ ਜਿੱਤ ਸੀ। ਹੁਣ ਦੂਜੇ ਰਾਊਂਡ ਵਿਚ ਉਸ ਦਾ ਮੁਕਾਬਲਾ ਡੈਨਮਾਰਕ ਦੀ ਲਾਈਨ ਕੇਜਰਸਫੇਲਟ ਨਾਲ ਹੋਵੇਗਾ। ਸ਼੍ਰੀਕਾਂਤ ਦੇ ਖੇਡ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਸ ਨੇ ਬੀ. ਡਬਲਯੂ. ਐੱਫ. ਵਿਸ਼ਵ ਟੂਰ ਸੁਪਰ 1000 ਈਵੈਂਟ ਲਈ ਚੰਗੀ ਤਿਆਰੀ ਕੀਤੀ ਹੈ। ਉਸ ਨੇ ਲੇਵਰਡੇਜ ਖਿਲਾਫ ਲੈਅ ਫੜਨ 'ਚ ਥੋੜਾ ਸਮਾਂ ਜ਼ਰੂਰ ਲਿਆ ਪਰ ਇਸ ਤੋਂ ਬਾਅਦ ਉਸ ਦਾ ਖੇਡ ਅਲੱਗ ਹੀ ਦਿਸਿਆ। ਸਾਬਕਾ ਨੰਬਰ ਇਕ ਖਿਡਾਰੀ ਸ਼੍ਰੀਕਾਂਤ ਨੂੰ ਪਿਛਲੇ ਸਾਲ ਪਹਿਲੇ ਹੀ ਦੌਰ ਵਿਚ ਇਸੇ ਫ੍ਰੈਂਚ ਖਿਡਾਰੀ ਦੇ ਸਾਹਮਣੇ ਗੇਮ ਪੁਆਈਂਟ ਬਚਾਉਣ ਲਈ ਸਰਵ ਕਰਨਾ ਪਏਗਾ। ਅਗਲੇ ਰਾਊਂਡ ਵਿਚ ਸ਼੍ਰੀਕਾਂਤ ਦਾ ਮੁਕਾਬਲਾ ਏਸ਼ੀਅਨ ਗੋਲਡ ਮੈਡਲਿਸਟ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨਾਲ ਹੋਵੇਗਾ।
ਇਸ ਤੋਂ ਪਹਿਲਾਂ ਭਾਰਤ ਲਈ ਦਿਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਟੂਰਨਾਮੈਂਟ ਦੀ ਫੇਵਰੇਟ ਮੰਨੀ ਜਾ ਰਹੀ ਅਤੇ 5ਵਾਂ ਦਰਜਾ ਪ੍ਰਾਪਤ ਪੀਵੀ ਸਿੰਧੂ ਨੂੰ ਕੋਰੀਆ ਦੀ ਸੁੰਗ ਜੀ ਹੂਨ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਸਿੰਧੂ ਨੇ 8 ਮੈਚ ਪੁਆਈਂਟ ਬਚਾਏ ਪਰ ਆਖਰ 'ਚ ਉਸ ਨੂੰ ਪਹਿਲੇ ਹੀ ਰਾਊਂਡ 'ਚ ਬਾਹਰ ਹੋਣਾ ਪਿਆ। ਸਿੰਧੂ ਨੂੰ 16-21, 22-20, 18-21 ਨਾਲ ਹਾਰ ਦਾ ਸਾਹਣਾ ਕਰਨਾ ਪਿਆ। ਮਹਿਲਾ ਡਬਲਜ਼ ਵਿ ਅਸ਼ਵਨੀ ਪੋਨੱਪਾ ਅਤੇ ਐੱਨ ਸਿੱਕੀ ਰੈਡੀ ਦੀ ਜੋੜੀ ਇਕ ਸਮੇਂ 'ਤੇ 7ਵਾਂ ਦਰਜਾ ਪ੍ਰਾਪਤ ਜੋੜੀ ਨੂੰ ਹਰਾਉਣ ਦੇ ਨਜ਼ਦੀਕ ਪਹੁੰਚ ਗਈ ਸੀ। ਭਾਰਤੀ ਜੋੜੀ ਨੇ ਜਾਪਾਨੀ ਜੋੜੀ ਖਿਲਾਫ ਦੂਜੇ ਸੈੱਟ ਵਿਚ 7 ਮੈਚ ਪੁਆਈਂਟ ਬਚਾਏ ਅਤੇ ਆਖਰ 'ਚ ਮੈਚ ਪੁਆਈਂਟ ਵੀ ਬਣਾਇਆ ਪਰ ਇਸ ਨੂੰ ਆਖਰ ਤੱਕ ਨਹੀਂ ਲਿਜਾ ਸਕੀ। ਇਸ ਭਾਰਤੀ ਜੋੜੀ ਨੂੰ 77 ਮਿੰਟ ਚੱਲੇ ਮੁਕਾਬਲੇ ਵਿਚ 21-16, 26-28, 16-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।