ਕੁਆਰਟਰ ਫਾਈਨਲ ''ਚ ਆਹਮੋ-ਸਾਹਮਣੇ ਹੋਣਗੀਆਂ ਸਾਇਨਾ-ਸਿੰਧੂ

01/25/2018 11:34:20 PM

ਜਕਾਰਤਾ— ਸਾਇਨਾ ਨੇਹਵਾਲ ਤੇ ਪੀ. ਵੀ. ਸਿੰਧੂ ਨੇ ਅੱਜ ਇੱਥੇ ਆਪਣੇ-ਆਪਣੇ ਮੈਚ ਜਿੱਤ ਕੇ 3,50,000 ਡਾਲਰ ਇਨਾਮੀ ਇੰਡੋਨੇਸ਼ੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ, ਜਿੱਥੇ ਉਹ ਆਹਮੋ-ਸਾਹਮਣੇ ਹੋਣਗੀਆਂ। ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇ ਵਿਸ਼ਵ ਦੀ ਨੰਬਰ 20 ਖਿਡਾਰਨ ਚੀਨ ਦੀ ਚੇਨ ਝਿਓਝਿਨ ਨੂੰ 21-12, 21-18 ਨਾਲ ਹਰਾਇਆ ਜਦਕਿ ਸਿੰਧੂ ਨੇ ਮਲੇਸ਼ੀਆ ਦੀ ਗੋਹ ਜਿਨ ਵੀ ਨੂੰ ਇਕਤਰਫਾ ਮੁਕਾਬਲੇ ਵਿਚ 21-12,  21-9 ਨਾਲ ਹਰਾਇਆ।  ਇਸ ਵਿਚਾਲੇ ਪੀ. ਕਸ਼ਯਪ ਨੂੰ ਪੁਰਸ਼ ਸਿੰਗਲਜ਼ ਵਿਚ ਮਲੇਸ਼ੀਆ ਦੇ ਚੋਂਗ ਵੀ ਫੇਂਗ ਹੱਥੋਂ 18-21, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।


Related News