ਸੈਫ ਚੈਂਪੀਅਨਸ਼ਿਪ : ਸ਼੍ਰੀਲੰਕਾ ਵਿਰੁੱਧ ਟੂਰਨਾਮੈਂਟ ਦੀ ਪਹਿਲੀ ਜਿੱਤ ਦਰਜ ਕਰਨ ਉਤਰੇਗਾ ਭਾਰਤ

Thursday, Oct 07, 2021 - 02:35 AM (IST)

ਸੈਫ ਚੈਂਪੀਅਨਸ਼ਿਪ : ਸ਼੍ਰੀਲੰਕਾ ਵਿਰੁੱਧ ਟੂਰਨਾਮੈਂਟ ਦੀ ਪਹਿਲੀ ਜਿੱਤ ਦਰਜ ਕਰਨ ਉਤਰੇਗਾ ਭਾਰਤ

ਮਾਲੇ- ਬੰਗਲਾਦੇਸ਼ 10 ਖਿਡਾਰੀਆਂ ਦੀ ਟੀਮ ਵਿਰੁੱਧ 1-1 ਨਾਲ ਡਰਾਅ ਖੇਡਣ ਤੋਂ ਬਾਅਦ ਭਾਰਤੀ ਫੁੱਟਬਾਲ ਟੀਮ ਦੇ ਆਤਮਵਿਸ਼ਵਾਸ 'ਤੇ ਅਸਰ ਪਿਆ ਹੋਵੇਗਾ ਪਰ ਟੀਮ ਵੀਰਵਾਰ ਨੂੰ ਇੱਥੇ ਸ਼੍ਰੀਲੰਕਾ ਦੇ ਵਿਰੁੱਧ ਸੈਫ ਚੈਂਪੀਅਨਸ਼ਿਪ ਦੇ ਦੂਜੇ ਮੈਚ ਵਿਚ ਜਿੱਤ ਦਰਜ ਕਰਨ ਉਤਰੇਗਾ। ਭਾਰਤ ਨੂੰ ਬੰਗਲਾਦੇਸ਼ ਦੇ ਵਿਰੁੱਧ ਪਿਛਲੇ ਮੈਚ ਵਿਚ ਨਿਰਾਸ਼ਾ ਹੱਥ ਲੱਗੀ, ਜਿਸਦੇ ਵਿਰੁੱਧ ਉਸਦਾ ਜ਼ਿਆਦਾਤਰ ਸਮਾਂ ਦਬਦਬਾਅ ਵਿਚ ਰਿਹਾ ਸੀ ਤੇ ਕਪਤਾਨ ਸੁਨੀਲ ਸ਼ੇਤਰੀ ਦੀ ਬਦੌਲਤ ਬੜ੍ਹਤ ਵੀ ਹਾਸਲ ਕਰ ਲਈ ਸੀ, ਜਿਸ ਨੂੰ ਦੇਖਦੇ ਹੋਏ ਉਸ ਨੇ ਜਿੱਤ ਦਰਜ ਕਰਨ ਦੀ ਉਮੀਦ ਸੀ ਪਰ ਅਜਿਹਾ ਨਹੀਂ ਹੋ ਸਕਿਆ, ਜਿਸ ਨਾਲ ਭਾਰਤੀ ਟੀਮ ਟੂਰਨਾਮੈਂਟ ਦੀ ਪਹਿਲੀ ਜਿੱਤ ਦਰਜ ਕਰਨ ਦੇ ਲਈ ਬੇਤਾਬ ਹੋਵੇਗੀ। 

ਖ਼ਬਰ ਪੜ੍ਹੋ- ਟਾਸ ਤੇ ਪਿੱਚ ਦਾ ਨਹੀਂ, ਜ਼ਿਆਦਾ ਦੋਸ਼ ਸਾਡਾ : ਸੰਗਾਕਾਰਾ

ਭਾਰਤੀ ਟੀਮ-  ਧੀਰਜ ਸਿੰਘ, ਵਿਸ਼ਾਲ ਕੈਥ, ਗੁਰਪ੍ਰੀਤ ਸਿੰਘ ਸੰਧੂ, ਪ੍ਰੀਤਮ ਕੋਟਲ, ਚਿੰਗਲੇਨਸਾਨਾ ਸਿੰਘ ਕੋਨਸ਼ਾਮ, ਮੰਦਰ ਰਾਵ ਦੇਸਾਈ, ਰਾਹੁਲ ਭੇਕੇ, ਸੁਭਾਸ਼ੀਸ਼ ਬੋਸ, ਸ਼ੇਰਿਟੋਨ ਫਰਨਾਡਿਜ਼, ਉਦਾਂਤਾ ਸਿੰਘ, ਬ੍ਰਾਂਡਨ ਫਰਨਾਡਿਜ਼, ਲਲੇਂਗਮਵੀਆ, ਅਨਿਰੂਦੁ ਧਾਪਾ, ਸਹਲ ਅਬਦੁੱਲ ਮਸਦ, ਜੈਕਸਨ ਸਿੰਘ, ਗਲਾਨ ਮਾਟਿਨਸ, ਸੁਰੇਸ਼ ਸਿੰਘ, ਲਿਸਟਨ ਕੋਲਾਸੋ, ਯਾਸਿਰ ਮੁਹੰਮਦ, ਮਨਵੀਰ ਸਿੰਘ, ਰਹੀਮ ਅਲੀ, ਸੁਨੀਲ ਸ਼ੇਤਰੀ, ਫਾਰੁਖ ਚੌਧਰੀ।
ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 4.30 ਵਜੇ ਸ਼ੁਰੂ ਹੋਵੇਗਾ।

ਖ਼ਬਰ ਪੜ੍ਹੋ- ਚੈਂਪੀਅਨ ਚੈੱਸ ਟੂਰ ਫਾਈਨਲਸ ਦਾ ਜੇਤੂ ਬਣਿਆ ਮੈਗਨਸ ਕਾਰਲਸਨ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News