ਸੈਫ ਚੈਂਪੀਅਨਸ਼ਿਪ : ਸ਼੍ਰੀਲੰਕਾ ਨੇ ਭਾਰਤ ਨੂੰ ਬਰਾਬਰੀ ''ਤੇ ਰੋਕਿਆ
Thursday, Oct 07, 2021 - 11:30 PM (IST)
ਮਾਲੇ- ਭਾਰਤੀ ਫੁੱਟਬਾਲ ਟੀਮ ਨੇ ਵੀਰਵਾਰ ਨੂੰ ਇੱਥੇ ਸੈਫ ਚੈਂਪੀਅਨਸ਼ਿਪ ਦੇ ਆਪਣੇ ਦੂਜੇ ਮੈਚ ਵਿਚ ਵੀ ਨਿਰਾਸ਼ਜਨਕ ਪ੍ਰਦਰਸ਼ਨ ਕੀਤਾ ਜਦੋਂ ਦੁਨੀਆ ਦੀ 205ਵੇਂ ਨੰਬਰ ਦੀ ਟੀਮ ਸ਼੍ਰੀਲੰਕਾ ਨੇ ਉਸ ਨੂੰ ਗੋਲ ਰਹਿਤ ਡਰਾਅ 'ਤੇ ਰੋਕ ਦਿੱਤਾ। ਸੱਤ ਵਾਰ ਦੀ ਚੈਂਪੀਅਨ ਟੀਮ ਭਾਰਤ ਨੇ ਦਬਦਬਾਅ ਬਣਾਇਆ। ਭਾਰਤੀ ਟੀਮ ਇਸ ਤੋਂ ਇਲਾਵਾ ਆਪਣੇ ਤੋਂ 98 ਸਥਾਨ ਜ਼ਿਆਦਾ ਰੈਂਕਿੰਗ ਵਾਲੀ ਟੀਮ ਦੇ ਵਿਰੁੱਧ ਬਣਾਏ ਮੌਕਿਆਂ ਦਾ ਫਾਇਦਾ ਨਹੀਂ ਚੁੱਕ ਸਕੀ।
ਇਹ ਖ਼ਬਰ ਪੜ੍ਹੋ- IPL 2021 : ਰਾਹੁਲ ਨੇ ਹਾਸਲ ਕੀਤੀ ਇਹ ਉਪਲੱਬਧੀ, ਬਣਾਏ ਇਹ ਰਿਕਾਰਡ
ਭਾਰਤ ਨੇ ਜ਼ਿਆਦਾ ਸਮਾਂ ਗੇਂਦ ਨੂੰ ਆਪਣੇ ਕਬਜ਼ੇ 'ਚ ਰੱਖਿਆ ਪਰ ਇਸਦਾ ਫਾਇਦਾ ਚੁੱਕਣ ਵਿਚ ਅਸਫਲ ਰਹੇ। ਭਾਰਤ ਦੀ ਵਿਸ਼ਵ ਰੈਂਕਿੰਗ 107 ਹੈ। ਇਗੋਰ ਸਿਟਮਕ ਦੀ ਟੀਮ ਨੂੰ 2 ਮੈਚਾਂ ਤੋਂ ਬਾਅਦ ਵੀ ਪਹਿਲੀ ਜਿੱਤ ਦਾ ਇੰਤਜ਼ਾਰ ਹੈ। ਟੀਮ ਨੇ ਸੋਮਵਾਰ ਨੂੰ ਆਪਣੇ ਪਹਿਲੇ ਮੈਚ ਵਿਚ 10 ਖਿਡਾਰੀਆਂ ਦੇ ਨਾਲ ਖੇਡ ਰਹੇ ਬੰਗਲਾਦੇਸ਼ ਦੇ ਵਿਰੁੱਧ ਵੀ 1-1 ਨਾਲ ਡਰਾਅ ਖੇਡਿਆ ਸੀ। ਅੰਕ ਸੂਚੀ ਵਿਚ 6 ਅੰਕਾਂ ਦੇ ਨਾਲ ਚੋਟੀ 'ਤੇ ਚੱਲ ਰਹੇ ਨੇਪਾਲ ਦੇ ਵਿਰੁੱਧ ਭਾਰਤ ਜੇਕਰ ਐਤਵਾਰ ਨੂੰ ਡਰਾਅ ਖੇਡਦੇ ਹਨ ਜਾਂ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਉਸਦੀ ਫਾਈਨਲ 'ਚ ਜਗ੍ਹਾ ਬਣਾਉਣ ਦੀ ਰਾਹ ਮੁਸ਼ਕਿਲ ਹੋ ਜਾਵੇਗੀ। ਰਾਊਂਡ ਰੋਬਿਨ ਲੀਗ ਦੇ ਬਾਅਦ ਚੋਟੀ 2 ਟੀਮਾਂ 16 ਅਕਤੂਬਰ ਨੂੰ ਹੋਣ ਵਾਲੇ ਫਾਈਨਲ ਦੇ ਲਈ ਕੁਆਲੀਫਾਈ ਕਰੇਗੀ।
ਇਹ ਖ਼ਬਰ ਪੜ੍ਹੋ- ਭਾਰਤ ਤੇ ਆਸਟਰੇਲੀਆ ਮਹਿਲਾ ਟੀਮ ਵਿਚਾਲੇ ਪਹਿਲਾ ਟੀ20 ਮੈਚ ਮੀਂਹ ਕਾਰਨ ਰੱਦ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।