ਸਾਦੀਓ ਮਾਨੇ ਚੁਣਿਆ ਗਿਆ ਸਾਲ ਦਾ ਸਭ ਤੋਂ ਵਧੀਆ ਖਿਡਾਰੀ

1/9/2020 6:26:27 AM

ਹੁਰਗਾਦਾ (ਮਿਸਰ)— ਸੇਨੇਗਲ ਤੇ ਲੀਵਰਪੂਲ ਦੇ ਸਟਾਰ ਖਿਡਾਰੀ ਸਾਦੀਓ ਮਾਨੇ ਨੂੰ ਮਿਸਰ 'ਚ ਇਕ ਸ਼ਾਨਦਾਰ ਸਮਾਗਮ 'ਚ ਮੰਗਲਵਾਰ ਨੂੰ ਪਹਿਲੀ ਬਾਰ ਅਫਰੀਕਾ 2019 ਦਾ ਸਾਲ ਦਾ ਸਰਵਸ਼੍ਰੇਸ਼ਠ ਫੁੱਟਬਾਲਰ ਚੁਣਿਆ ਗਿਆ। ਸੇਨੇਗਲ ਦੇ 27 ਸਾਲ ਦੇ ਸਾਦੀਓ ਮਾਨੇ ਨੇ ਲੀਵਰਪੂਲ ਟੀਮ ਦੇ ਆਪਣੇ ਸਾਥੀ ਮਿਸਰ ਦੇ ਮੁਹੰਮਦ ਸਾਲੇਹ ਤੇ ਮਾਨਚੈਸਟਰ ਸਿਟੀ ਅਲਜ਼ੀਰੀਆ ਦੇ ਰਿਆਦ ਮਹਰੇਜ਼ ਨੂੰ ਪਛਾੜਿਆ।
ਸਾਲੇਹ ਪਿਛਲੇ 2 ਸਾਲ ਤੋਂ ਇਹ ਪੁਰਸਕਾਰ ਜਿੱਤ ਰਹੇ ਸਨ। ਮਾਨੇ ਸੇਨੇਗਲ ਦੇ ਦੂਜੇ ਖਿਡਾਰੀ ਹਨ ਜਿਸ ਨੂੰ ਅਫਰੀਕਾ ਦਾ ਸਰਵਸ੍ਰੇਸ਼ਠ ਫੁੱਟਬਾਲਰ ਚੁਣਿਆ ਗਿਆ। ਇਸ ਤੋਂ ਪਹਿਲਾਂ 2001 ਤੇ 2002 'ਚ ਅਲ ਹਾਜੀ ਦਿਯੋਫ ਨੂੰ ਅਫਰੀਕਾ ਦਾ ਸਾਲ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ ਸੀ। ਮਾਨੇ ਨੇ 2019 'ਚ 61 ਮੈਚਾਂ 'ਚ 34 ਗੋਲ ਕਰਨ ਤੋਂ ਇਲਾਵਾ 12 ਗੋਲ ਕਰਨ 'ਚ ਮਦਦ ਕੀਤੀ।


Gurdeep Singh

Edited By Gurdeep Singh