ਤੇਂਦੁਲਕਰ ਦੀ ਮੌਜੂਦਗੀ ਬਣੀ NCL ਚੈਂਪੀਅਨਜ਼ ਸ਼ਿਕਾਗੋ ਕ੍ਰਿਕਟ ਕਲੱਬ ਲਈ ਯਾਦਗਾਰ
Thursday, Oct 17, 2024 - 05:30 AM (IST)

ਡੱਲਾਸ– ਚੈਂਪੀਅਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਰਾਸ਼ਟਰੀ ਕ੍ਰਿਕਟ ਚੈਂਪੀਅਨਸ਼ਿਪ ਵਿਚ ਸ਼ਿਕਾਗੋ ਕ੍ਰਿਕਟ ਕਲੱਬ ਨੂੰ ਜੇਤੂ ਦੀ ਟਰਾਫੀ ਪ੍ਰਦਾਨ ਕਰਕੇ ਉਸਦੇ ਲਈ ਇਸ ਯਾਦਗਾਰ ਪਲ ਬਣਾ ਦਿੱਤਾ। ਸ਼ਿਕਾਗੋ ਨੇ ਡੱਲਾਸ ਯੂਨੀਵਰਸਿਟੀ ਵਿਚ ਅਟਲਾਂਟਾ ਕ੍ਰਿਕਟ ਕਲੱਬ ਨੂੰ ਫਾਈਨਲ ਵਿਚ ਹਰਾ ਕੇ ਖਿਤਾਬ ਜਿੱਤਿਆ। ਦੁਨੀਆ ਭਰ ਵਿਚ ਐੱਨ. ਸੀ. ਐੱਲ. ਨੂੰ ਢਾਈ ਅਰਬ ਤੋਂ ਵੱਧ ਲੋਕਾਂ ਨੇ ਦੇਖਿਆ।
ਤੇਂਦੁਲਕਰ ਨੇ ਸ਼ਿਕਾਗੋ ਦੇ ਮੁੱਖ ਕੋਚ ਰੌਬਿਨ ਉਥੱਪਾ ਨੂੰ ਟਰਾਫੀ ਦਿੱਤੀ, ਦਰਸ਼ਕਾਂ ਨਾਲ ਗੱਲ ਕੀਤੀ, ਹੱਥ ਮਿਲਾਇਆ ਤੇ ਤਸਵੀਰਾਂ ਵੀ ਖਿੱਚਵਾਈਆਂ।
ਉਸ ਨੇ ਕਿਹਾ,‘‘ਕ੍ਰਿਕਟ ਨੇ ਮੈਨੂੰ ਇੰਨਾ ਕੁਝ ਦਿੱਤਾ ਹੈ ਤੇ ਇੱਥੇ ਡੱਲਾਸ ਵਿਚ ਫਾਈਨਲ ਦੇਖ ਕੇ ਤੇ ਟਰਾਫੀ ਜੇਤੂ ਨੂੰ ਦੇ ਕੇ ਬਹੁਤ ਚੰਗਾ ਲੱਗ ਰਿਹਾ ਹੈ। ਲੋਕਾਂ ਦੇ ਉਤਸ਼ਾਹ ਨੂੰ ਦੇਖ ਕੇ ਲੱਗਦਾ ਹੈ ਕਿ ਅਮਰੀਕਾ ਵਿਚ ਕ੍ਰਿਕਟ ਦਾ ਭਵਿੱਖ ਉੱਜਵਲ ਹੈ।