ਹੈਂ ਇਹ ਕੀ ਕਰ ਰਹੇ ਨੇ! ਗਲਾਸਾਂ ਦੀ Cold Drink ਬੋਤਲਾਂ ''ਚ ਭਰਨ ਦੀ Video ਵਾਇਰਲ, ਲੋਕ ਬੋਲੇ-''ਸ਼ੁਕਰ ਕਰੋ...''
Thursday, Feb 12, 2026 - 03:43 PM (IST)
ਵੈੱਬ ਡੈਸਕ : ਅਕਸਰ ਲੋਕ ਵੱਡੇ ਸਟੇਡੀਅਮਾਂ ਵਿਚ ਮੈਚ ਦੇਖਣ ਦੌਰਾਨ ਉਥੋਂ ਖਾਣ-ਪੀਣ ਦਾ ਸਾਮਾਨ ਤੇ ਕੋਲਡ ਡਰਿੰਕ ਖਰੀਦਦੇ ਨੇ। ਪਰ ਹਾਲ ਵਿਚ ਅਰੁਣ ਜੇਤਲੀ ਸਟੇਡੀਅਮ ਦੀ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਨੇ ਸਾਰਿਆਂ ਨੂੰ ਚੱਕਰਾਂ ਵਿਚ ਪਾ ਦਿੱਤਾ ਹੈ।
🚨 Shocking Visuals from Arun Jaitley Stadium 🏟️ 🚨
— Indian Cricket (@IPL2025Auction) February 12, 2026
Viral video claims leftover drinks were reused at Arun Jaitley Stadium during ICC T20 World Cup. pic.twitter.com/VSiOBnAlkP
ਦੱਸ ਦਈਏ ਕਿ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਾਇਰਲ ਵੀਡੀਓ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਟੇਡੀਅਮ ਵਿੱਚ ਆਈਸੀਸੀ ਟੀ-20 ਵਿਸ਼ਵ ਕੱਪ (ICC T20 World Cup) ਦੌਰਾਨ ਬਚੀਆਂ ਹੋਈਆਂ ਡਰਿੰਕਸ (leftover drinks) ਨੂੰ ਮੁੜ ਵਰਤੋਂ ਵਿੱਚ ਲਿਆਂਦਾ ਗਿਆ। ਸਰੋਤਾਂ ਅਨੁਸਾਰ, ਇਸ ਘਟਨਾ ਨੂੰ 'ਸਟੇਡੀਅਮ ਸਾਈਫਨ ਸਕੈਂਡਲ' (The Stadium Siphon Scandal) ਵਜੋਂ ਦੇਖਿਆ ਜਾ ਰਿਹਾ ਹੈ। ਵੀਡੀਓ ਵਿੱਚ ਦਿਖਾਈਆਂ ਗਈਆਂ ਤਸਵੀਰਾਂ ਨੇ ਖੇਡ ਪ੍ਰੇਮੀਆਂ ਅਤੇ ਸਟੇਡੀਅਮ ਆਉਣ ਵਾਲੇ ਦਰਸ਼ਕਾਂ ਵਿੱਚ ਹੜਕੰਪ ਮਚਾ ਦਿੱਤਾ ਹੈ, ਕਿਉਂਕਿ ਇਹ ਸਿੱਧੇ ਤੌਰ 'ਤੇ ਲੋਕਾਂ ਦੀ ਸਿਹਤ ਨਾਲ ਜੁੜਿਆ ਮਾਮਲਾ ਹੈ।

ਵੀਡੀਓ ਦੇ ਵਾਇਰਲ ਹੋਣ ਮਗਰੋਂ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਸ ਦੌਰਾਨ ਇਕ ਯੂਜ਼ਰ ਨੇ ਕਿਹਾ ਕਿ ਜੇ ਇਹ ਏਆਈ ਵੀਡੀਓ ਨਹੀਂ ਹੈ ਤਾਂ ਬਹੁਤ ਹੈਰਾਨ ਕਰਨ ਵਾਲਾ ਮਾਮਲਾ ਹੈ। ਬੀਸੀਸੀਆਈ ਨੂੰ ਇਸ ਉੱਤੇ ਐਕਸ਼ਨ ਲੈਣਾ ਚਾਹੀਦਾ ਹੈ। ਇਕ ਹੋਰ ਯੂਜ਼ਰ ਨੇ ਕਿਹਾ ਕਿ ਭਾਰਤ ਵਿਚ ਇਹ ਹੈਰਾਨ ਕਰਨ ਵਾਲਾ ਮਾਮਲਾ ਨਹੀਂ ਹੈ। ਭਗਵਾਨ ਦਾ ਸ਼ੁਕਰ ਕਰੋ ਕਿ ਉਨ੍ਹਾਂ ਨੇ ਇਸ ਵਿਚ ਪਿਸ਼ਾਬ ਨਹੀਂ ਕਰ ਦਿੱਤਾ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਕਿਹਾ ਕਿ ਇਹ ਵੀ ਹੋ ਸਕਦਾ ਹੈ ਕਿ ਉਹ ਬਿਨਾ ਵਿਕੀ ਕੋਲਡ ਡਰਿੰਕ ਨੂੰ ਵਾਪਸ ਬੋਤਲਾਂ ਵਿਚ ਪਾ ਰਹੇ ਹੋਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
