8 ਸਾਲ ਪਹਿਲਾਂ ਸਚਿਨ ਨੇ ਬਣਾਇਆ ਸੀ ਉਹ ਰਿਕਾਰਡ ਜਿਸ ਨੂੰ ਅੱਜ ਤਕ ਕੋਈ ਨਹੀਂ ਤੋੜ ਸਕਿਆ

Monday, Mar 16, 2020 - 11:07 PM (IST)

8 ਸਾਲ ਪਹਿਲਾਂ ਸਚਿਨ ਨੇ ਬਣਾਇਆ ਸੀ ਉਹ ਰਿਕਾਰਡ ਜਿਸ ਨੂੰ ਅੱਜ ਤਕ ਕੋਈ ਨਹੀਂ ਤੋੜ ਸਕਿਆ

ਨਵੀਂ ਦਿੱਲੀ— ਬੱਲੇਬਾਜ਼ੀ ਦੇ ਬਾਦਸ਼ਾਹ ਸਚਿਨ ਤੇਂਦੁਲਕਰ ਲਈ ਕੌਮਾਂਤਰੀ ਕ੍ਰਿਕਟ ਵਿਚ ਆਪਣੇ 100 ਸੈਂਕੜਿਆਂ ਵਿਚ ਸਭ ਤੋਂ 'ਮੁਸ਼ਕਿਲ' ਸੈਂਕੜਾ ਅੱਜ ਤੋਂ ਠੀਕ 8 ਸਾਲ ਪਹਿਲਾਂ ਸ਼ੇਰ-ਏ-ਬੰਗਲਾ ਸਟੇਡੀਅਮ ਵਿਚ ਲਾਇਆ ਗਿਆ ਉਹ ਸੈਂਕੜਾ ਸੀ, ਜਿਸ ਦੇ ਨਾਲ ਉਸ ਨੇ ਮਹਾਸੈਂਕੜਾ ਪੂਰਾ ਕਰਕੇ ਕ੍ਰਿਕਟ ਇਤਿਹਾਸ ਵਿਚ ਨਵਾਂ ਅਧਿਆਏ ਲਿਖਿਆ ਸੀ।

PunjabKesari
ਤੇਂਦੁਲਕਰ ਨੇ ਇਸ ਸੈਂਕੜੇ ਲਈ ਪੂਰੇ 1 ਸਾਲ 4 ਦਿਨ ਤਕ ਇੰਤਜ਼ਾਰ ਕੀਤਾ ਸੀ। ਆਪਣੇ ਕਰੀਅਰ ਵਿਚ ਕਿਸੇ ਵੀ ਸੈਂਕੜੇ ਲਈ ਉਸ ਨੂੰ ਇੰਨਾ ਲੰਬਾ ਇੰਤਜ਼ਾਰ ਨਹੀਂ ਕਰਨਾ ਪਿਆ ਸੀ। ਇਸ ਤੋਂ ਪਹਿਲਾਂ ਇਕ ਵਾਰ ਉਹ 315 ਦਿਨ ਤਕ ਸੈਂਕੜਾ ਨਹੀਂ ਲਾ ਸਕਿਆ ਸੀ ਪਰ 99ਵੇਂ ਤੋਂ 100ਵੇਂ ਸੈਂਕੜੇ ਤਕ ਪਹੁੰਚਣ ਦਾ ਇੰਤਜ਼ਾਰ ਕ੍ਰਿਕਟ ਜਗਤ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਸੀ ਤੇ ਇਸ ਲਈ ਸਟਾਰ ਕ੍ਰਿਕਟਰ ਨੇ ਇਸ ਨੂੰ ਆਪਣੇ ਸਾਰੇ ਸੈਂਕੜਿਆਂ ਵਿਚੋਂ ਮੁਸ਼ਕਿਲ ਸੈਂਕੜਾ ਕਰਾਰ ਦਿੱਤਾ ਸੀ।

PunjabKesari
ਏਸ਼ੀਆ ਕੱਪ ਵਿਚ ਬੰਗਲਾਦੇਸ਼ ਵਿਰੁੱਧ 16 ਮਾਰਚ 2012 ਨੂੰ ਢਾਕਾ ਵਿਚ ਤੇਂਦੁਲਕਰ ਦੇ ਬੱਲੇ ਤੋਂ ਇਹ ਪਾਰੀ ਨਿਕਲ ਗਈ, ਜਿਸ ਦੀ ਧਮਕ ਪੂਰੀ ਦੁਨੀਆ ਵਿਚ ਸੁਣਾਈ ਦਿੱਤੀ ਸੀ। ਤੇਂਦੁਲਕਰ ਨੇ 114 ਦੌੜਾਂ ਬਣਾਈਆਂ ਸਨ, ਜਿਸ ਨਾਲ ਇਸ ਬੱਲੇਬਾਜ਼ ਦੇ ਨਾਲ ਕ੍ਰਿਕਟ ਪ੍ਰੇਮੀਆਂ ਨੇ ਵੀ ਸੁੱਖ ਦਾ ਸਾਹ ਲਿਆ ਸੀ। ਤੇਂਦੁਲਕਰ ਨੇ ਇਹ ਸੈਂਕੜਾ ਲਾਉਣ ਤੋਂ ਬਾਅਦ ਕਿਹਾ ਸੀ, ''ਇਹ ਮੇਰੇ ਸਾਰੇ ਸੈਂਕੜਿਆਂ ਵਿਚੋਂ ਸਭ ਤੋਂ ਮੁਸ਼ਕਿਲ ਸੈਂਕੜਾ ਸੀ ਕਿਉਂਕਿ ਮੈਂ ਕਿਤੇ ਵੀ ਜਾਂਦਾ ਤਾਂ ਲੋਕ ਇਸ ਦੀ ਚਰਚਾ ਕਰਦੇ। ਕੋਈ ਵੀ ਮੇਰੇ 99 ਸੈਂਕੜਿਆਂ ਦੇ ਬਾਰੇ ਵਿਚ ਗੱਲ ਨਹੀਂ ਕਰਦਾ।''

PunjabKesari
ਅਸਲ ਵਿਚ ਤੇਂਦੁਲਕਰ ਨੇ ਆਪਣਾ 99ਵਾਂ ਸੈਂਕੜਾ 12 ਮਾਰਚ 2011 ਨੂੰ ਵਿਸ਼ਵ ਕੱਪ ਦੌਰਾਨ ਦੱਖਣੀ ਅਫਰੀਕਾ ਵਿਰੁੱਧ ਲਾਇਆ ਸੀ। ਇਸ ਤੋਂ ਬਾਅਦ ਘੱਟ ਤੋਂ ਘੱਟ ਛੇ ਮੌਕੇ ਅਜਿਹੇ ਆਏ ਜਦੋਂ ਉਹ ਸੈਂਕੜੇ ਦੇ ਨੇੜੇ ਪਹੁੰਚਿਆ। ਇਨ੍ਹਾਂ ਵਿਚੋਂ ਦੋ ਵਾਰ ਤਾਂ ਉਹ 'ਨਰਵਸ ਨਾਈਨਟੀਜ਼' ਦਾ ਸ਼ਿਕਾਰ ਬਣਿਆ ਸੀ। ਵਿਸ਼ਵ ਕੱਪ 2011 ਵਿਚ ਹੀ ਪਾਕਿਸਤਾਨ ਵਿਰੁੱਧ ਮੋਹਾਲੀ ਵਿਚ ਸੈਮੀਫਾਈਨਲ ਵਿਚ ਤੇਂਦੁਲਕਰ ਨੇ ਕ੍ਰਿਕਟ ਪ੍ਰੇਮੀਆਂ ਦੀਆਂ ਧੜਕਣਾਂ ਵਧਾ ਦਿੱਤੀਆਂ ਸਨ ਪਰ ਜਦੋਂ ਉਹ 5 ਦੌੜਾਂ 'ਤੇ ਖੇਡ ਰਿਹਾ ਸੀ ਤਾਂ ਸਈਅਦ ਅਜਮਲ ਦੀ ਗੇਂਦ 'ਤੇ ਸ਼ਾਹਿਦ ਅਫਰੀਦੀ ਨੇ ਉਸਦਾ ਕੈਚ ਫੜ ਲਿਆ ਸੀ।

PunjabKesari

 


author

Gurdeep Singh

Content Editor

Related News