ਰਹਾਨੇ ਨੇ ਪਤਨੀ ਤੇ ਬੇਟੀ ਨਾਲ ਸ਼ੇਅਰ ਕੀਤੀ ਤਸਵੀਰ, ਸਚਿਨ ਨੇ ਦਿੱਤੀ ਖਾਸ ਅੰਦਾਜ਼ ''ਚ ਵਧਾਈ
Monday, Oct 07, 2019 - 06:03 PM (IST)

ਨਵੀਂ ਦਿੱਲੀ : ਭਾਰਤੀ ਟੀਮ ਦੇ ਟੈਸਟ ਉਪ ਕਪਤਾਨ ਅਜਿੰਕਯ ਰਹਾਨੇ ਆਪਣੇ ਪਰਿਵਾਰ ਦੇ ਨਾਲ ਕੀਮਤੀ ਸਮਾਂ ਬਿਤਾ ਰਹੇ ਹਨ। ਰਹਾਨੇ ਹਾਲ ਹੀ 'ਚ ਸ਼ਨੀਵਾਰ ਨੂੰ ਪਿਤਾ ਬਣੇ ਹਨ ਅਤੇ ਉਸਦੇ ਘਰ ਨੰਨ੍ਹੀ ਪਰੀ ਆਈ ਹੈ। ਅਜਿੰਕਯ ਰਹਾਨੇ ਦੀ ਪਤਨੀ ਰਾਧਿਕਾ ਧੋਪਾਵਕਰ ਨੇ ਇਕ ਪਿਆਰੀ ਬੇਟੀ ਨੂੰ ਜਨਮ ਦਿੱਤਾ ਹੈ।
ਅਜਿੰਕਯ ਰਹਾਨੇ ਫਿਲਹਾਲ ਦੱਖਣੀ ਅਫਰੀਕਾ ਖਿਲਾਫ ਭਾਰਤੀ ਟੈਸਟ ਟੀਮ ਦਾ ਹਿੱਸਾ ਹਨ। ਸੀਰੀਜ਼ ਦਾ ਅਗਲਾ ਟੈਸਟ ਮੈਚ 10 ਅਕਤੂਬਰ ਨੂੰ ਪੁਣੇ 'ਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਮੁੰਬਈ ਦੇ ਰਹਾਨੇ ਆਪਣੇ ਪਰਿਵਾਰ ਦੇ ਨਾਲ ਘਰ ਵਿਚ ਸਮਾਂ ਬਿਤਾ ਰਹੇ ਹਨ। ਅਜਿੰਕਯ ਰਹਾਨੇ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿਚ ਉਹ ਆਪਣੀ ਪਤਨੀ ਰਾਧਿਕਾ ਧੋਪਾਵਕਰ ਅਤੇ ਬੇਟੀ ਦੇ ਨਾਲ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
Hello ❤️ pic.twitter.com/25oQyXOQeV
— Ajinkya Rahane (@ajinkyarahane88) October 7, 2019
ਇਸ ਸਾਲ ਜੁਲਾਈ ਵਿਚ ਰਹਾਨੇ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਪਤਨੀ ਰਾਧਿਕਾ ਦੇ ਗਰਭਵਤੀ ਹੋਣ ਦੀ ਖੁਸ਼ਖਬਰੀ ਆਪਣੇ ਪ੍ਰਸ਼ੰਸਕ ਦੇ ਨਾਲ ਸ਼ੇਅਰ ਕੀਤੀ ਸੀ। ਉਸ ਤਸਵੀਰ ਵਿਚ ਰਾਧਿਕਾ ਦਾ ਬੇਬੀ ਬੰਪ ਦਿਖਾਈ ਦੇ ਰਿਹਾ ਸੀ। ਅਜਿੰਕਯ ਰਹਾਨੇ ਅਤੇ ਰਾਧਿਕਾ ਦਾ ਵਿਆਹ ਸਤੰਬਰ 2014 ਵਿਚ ਹੋਈ ਸੀ। ਰਾਧਿਕਾ ਨੇ ਬਚਪਨ ਦੀ ਦੋਸਤ ਰਾਧਿਕਾ ਧੋਪਾਵਕਰ ਦੇ ਨਾਲ ਲੰਬੇ ਸਮੇਂ ਤਕ ਰਿਸ਼ਤੇ ਵਿਚ ਰਹਿਣ ਤੋਂ ਬਾਅਦ ਵਿਆਹ ਕੀਤੀ ਸੀ।
ਇਸ ਖੁÎਸ਼ੀ ਦੇ ਮੌਕੇ 'ਤੇ ਭਾਰਤ ਦੇ ਸਾਬਕਾ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਰਾਧਿਕਾ ਅਤੇ ਅਜਿੰਕਯ ਨੂੰ ਵਧਾਈ ਦਿੱਤੀ ਹੈ। ਸਚਿਨ ਨੇ ਲਿਖਿਆ- ਪਹਿਲੇ ਬੱਚੇ ਦੇ ਮਾਪੇ ਬਣਨ ਦੀ ਖੁਸ਼ੀ ਬੇਮਿਸਾਲ ਹੈ। ਇਸ ਵਿਚ ਭਿੱਜੋ। ਡਾਈਪਰ ਬਦਲਣ ਵਾਲੇ ਨਾਈਟ ਵਾਚਮੈਨ ਦੀ ਨਵੀਂ ਭੂਮਿਕਾ ਨਿਭਾਉਣ ਦਾ ਆਨੰਦ ਲਓ।