ਫਾਈਨਲ ਟੀ-20 ਮੁਕਾਬਲੇ 'ਚ ਵਧੀਆ ਪ੍ਰਦਰਸ਼ਨ 'ਤੇ ਸਚਿਨ ਨੇ ਕਾਰਤਿਕ ਨੂੰ ਦਿੱਤੀ ਵਧਾਈ
Monday, Mar 19, 2018 - 04:18 AM (IST)
ਨਵੀਂ ਦਿੱਲੀ— ਨਿਦਹਾਸ ਟਰਾਫੀ ਟੀ-20 ਮੁਕਾਬਲੇ 'ਚ ਭਾਰਤ ਨੇ ਬੰਗਲਾਦੇਸ਼ ਦੇ ਖਿਲਾਫ ਸ਼ਾਨਦਾਰ ਜਿੱਤ ਹਾਸਲ ਕੀਤੀ। ਭਾਰਤੀ ਟੀਮ ਵਲੋਂ ਦਿਨੇਸ਼ ਕਾਰਤਿਕ ਨੇ 19ਵੇਂ ਓਵਰ 'ਚ ਸਿਰਫ 8 ਗੇਂਦਾਂ 'ਚ 29 ਦੌੜਾਂ ਦੀ ਸ਼ਾਨਦਾਰ ਬੱਲੇਬਾਜ਼ੀ ਕੀਤੀ। ਕਾਰਤਿਕ ਦੀ ਇਸ ਸ਼ਾਨਦਾਰ ਪਾਰੀ 'ਤੇ ਸਚਿਨ ਤੇਂਦੁਲਕਰ ਨੇ ਟਵੀਟ ਕਰ ਵਧਾਈ ਦਿੱਤੀ। ਭਾਰਤੀ ਟੀਮ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਸਚਿਨ ਨੇ ਕਿਹਾ ਕਿ ਕਾਰਤਿਕ ਨੇ ਵਧੀਆ ਬੱਲੇਬਾਜ਼ੀ ਕੀਤੀ ਤੇ ਰੋਹਿਤ ਸ਼ਰਮਾ ਨੇ ਵਧੀਆ ਆਧਾਰ ਤਿਆਰ ਕੀਤਾ।
Amazing victory by #TeamIndia. Superb batting by @DineshKarthik. A great knock by @ImRo45 to set the platform.
— Sachin Tendulkar (@sachin_rt) March 18, 2018
What a finish to a final!!#NidahasTrophy2018 #INDvsBAN pic.twitter.com/ZYDl6jzVWl
ਸਚਿਨ ਦੇ ਨਾਲ ਵਰਿੰਦਰ ਸਹਿਵਾਗ, ਰਾਹੁਲ ਦ੍ਰਾਵਿੜ, ਸੌਰਵ ਗਾਂਗੁਲੀ, ਯੁਵਰਾਜ ਸਿੰਘ ਨੇ ਵੀ ਦਿਨੇਸ਼ ਕਾਰਤਿਕ ਦੇ ਵਧੀਆ ਪ੍ਰਦਰਸ਼ਨ ਦੀ ਸ਼ਾਘਾ ਕੀਤੀ। ਕਾਰਤਿਕ ਜਦੋਂ ਬੱਲੇਬਾਜ਼ੀ ਕਰਨ ਆਏ ਤਾਂ ਭਾਰਤੀ ਟੀਮ ਨੂੰ 12 ਗੇਂਦਾਂ 'ਚ 34 ਦੌੜਾਂ ਦੀ ਲੋੜ ਸੀ ਤੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਕਾਰਤਿਕ ਨੇ ਰੁਬੇਲ ਹੁਸੈਨ ਦੇ ਇਕ ਓਵਰ 'ਚ 22 ਦੌੜਾਂ ਬਣਾਈਆਂ। ਇਸ 'ਚ ਕਾਰਤਿਕ ਨੇ 2 ਚੌਕੇ ਤੇ 2 ਛੱਕੇ ਲਗਾਏ ਤੇ ਭਾਰਤੀ ਟੀਮ ਦੇ ਜਿੱਤ ਦੇ ਹੀਰੋ ਰਹੇ।
