ਮਲਾਨ ਨੇ ਆਇਰਲੈਂਡ ਵਿਰੁੱਧ ਬਣਾਈਆਂ 177 ਦੌੜਾਂ, ਡਿਵੀਲੀਅਰਸ ਦਾ ਇਹ ਰਿਕਾਰਡ ਤੋੜਿਆ
Friday, Jul 16, 2021 - 08:22 PM (IST)
ਨਵੀਂ ਦਿੱਲੀ- ਡਬਲਿਨ ਦੇ ਮੈਦਾਨ 'ਤੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਜਾਨੇਮਨ ਮਲਾਨ ਨੇ ਆਇਰਲੈਂਡ ਵਿਰੁੱਧ ਖੇਡੇ ਗਏ ਤੀਜੇ ਵਨ ਡੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 177 ਦੌੜਾਂ ਦੀ ਪਾਰੀ ਖੇਡੀ। ਡਿ ਕੌਕ ਦੇ ਨਾਲ 225 ਦੌੜਾਂ ਦੀ ਸਾਂਝੇਦਾਰੀ ਕਰਨ ਵਾਲੇ ਮਲਾਨ ਨੇ ਆਇਰਲੈਂਡ ਦੇ ਹਰੇਕ ਗੇਂਦਬਾਜ਼ ਦੀ ਖੂਬ ਕਲਾਸ ਲਗਾਈ। ਉਨ੍ਹਾਂ ਨੇ 169 ਗੇਂਦਾਂ ਵਿਚ 16 ਚੌਕੇ ਅਤੇ 5 ਛੱਕਿਆਂ ਦੀ ਮਦਦ ਨਾਲ 177 ਦੌੜਾਂ ਬਣਾਈਆਂ, ਦੱਖਣੀ ਅਫਰੀਕਾ ਦਾ ਸਕੋਰ 50 ਓਵਰਾਂ ਵਿਚ 4 ਵਿਕਟਾਂ 'ਤੇ 346 ਦੌੜਾਂ ਸੀ।
ਵਨ ਡੇ ਵਿਚ ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਦੀ ਸਭ ਤੋਂ ਵੱਡੀ ਪਾਰੀ
188 ਗੈਰੀ ਕ੍ਰਿਸਿਟਨ ਬਨਾਮ ਯੂ. ਏ. ਈ., 1996
185 ਫਾਫ ਡੂ ਪਲੇਸਿਸਸ ਬਨਾਮ ਸ਼੍ਰੀਲੰਕਾ, 2017
178 ਕਵਿੰਟਨ ਡਿ ਕੌਕ ਬਨਾਮ ਆਸਟਰੇਲੀਆ, 2016
177 ਜਾਨੇਮਨ ਮਲਾਨ ਬਨਾਮ ਆਇਰਲੈਂਡ, 2021
176 ਏ ਬੀ ਡਿਵੀਲੀਅਰਸ ਬਨਾਮ ਬੰਗਲਾਦੇਸ਼, 2017
ਵਨ ਡੇ ਵਿਚ ਦੱਖਣੀ ਅਫਰੀਕਾ ਦੀ ਟਾਪ ਓਪਨਿੰਗ ਸਾਂਝੇਦਾਰੀ
ਡਿ ਕੌਕ ਦੇ ਨਾਲ ਮਿਲ ਕੇ ਮਲਾਨ ਨੇ ਪਹਿਲੇ ਵਿਕਟ ਦੇ ਲਈ 225 ਦੌੜਾਂ ਦੀ ਸਾਂਝੇਦਾਰੀ ਕੀਤੀ ਜੋਕਿ ਦੱਖਣੀ ਅਫਰੀਕਾ ਵਲੋਂ ਦੂਜੀ ਸਭ ਤੋਂ ਵੱਡੀ ਸਾਂਝੇਦਾਰੀ ਹੈ। ਦੇਖੋ ਰਿਕਾਰਡ--
ਹਰਸ਼ਲ ਗਿਬਸ ਅਤੇ ਗੈਰੀ ਕਸਟਨ- 235 ਬਨਾਮ ਭਾਰਤ, 2000
ਕਵਿੰਟਨ ਡਿ ਕੌਕ ਅਤੇ ਜਾਨੇਮਨ ਮਾਲਨ- 225 ਬਨਾਮ ਆਇਰਲੈਂਡ, 2021
ਗ੍ਰੀਮ ਸਮਿਥ ਅਤੇ ਹਾਲ- 189 ਬਨਾਮ ਭਾਰਤ, 2005
ਇਹ ਖ਼ਬਰ ਪੜ੍ਹੋ- ਵਿਦੇਸ਼ ਭੇਜਣ ਦਾ ਝਾਂਸਾ ਦੇ ਮਾਰੀ 2 ਲੱਖ 72 ਹਜ਼ਾਰ ਦੀ ਠੱਗੀ, 2 ਨਾਮਜ਼ਦ
ਦੱਸ ਦੇਈਏ ਕਿ ਆਇਰਲੈਂਡ ਦੇ ਵਿਰੁੱਧ ਡਬਲਿਨ ਦੇ ਮੈਦਾਨ 'ਤੇ ਖੇਡੇ ਗਏ ਤੀਜੇ ਵਨ ਡੇ ਵਿਚ ਮਲਾਨ ਤੇ ਡਿ ਕੌਕ ਨੇ ਆਪਣੀ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਦੋਵਾਂ ਨੇ ਆਪਣੇ-ਆਪਣੇ ਸੈਂਕੜੇ ਪੂਰੇ ਕਰਦੇ ਹੋਏ ਦੱਖਣੀ ਅਫਰੀਕਾ ਨੂੰ 200 ਦੌੜਾਂ ਤੋਂ ਪਾਰ ਪਹੁੰਚਾਇਆ। ਡਿ ਕੌਕ ਦੀਆਂ 120 ਦੌੜਾਂ 'ਤੇ ਆਊਟ ਹੁੰਦੇ ਹੀ ਮਲਾਨ ਨੇ ਹੋਰ ਬੱਲੇਬਾਜ਼ਾਂ ਦੇ ਨਾਲ ਮਿਲ ਕੇ ਟੀਮ ਦਾ ਸਕੋਰ 346 ਦੌੜਾਂ ਤੱਕ ਪਹੁੰਚਾਇਆ। ਆਇਰਲੈਂਡ ਵਲੋਂ ਸੇ ਜੋਸ਼ੁਆ ਲਿਟਿਲ ਨੇ 53 ਦੌੜਾਂ 'ਤੇ 2 ਤਾਂ ਕ੍ਰੇਗ ਯੰਗ ਤੇ ਸਿਮੀ ਸਿੰਘ ਨੇ 1-1 ਵਿਕਟ ਹਾਸਲ ਕੀਤੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।