ਐੱਸ. ਐੱਲ. ਐੱਸ. ''ਚ ਪਹਿਲਾ ਗੋਲ ਕੀਤਾ ਰੂਨੀ ਨੇ

Monday, Jul 30, 2018 - 03:08 AM (IST)

ਵਾਸ਼ਿੰਗਟਨ- ਵਾਇਨੇ ਰੂਨੀ ਨੇ ਐੱਸ. ਐੱਲ. ਐੈੱਸ. ਵਿਚ ਆਪਣਾ ਪਹਿਲਾ ਗੋਲ ਕੀਤਾ, ਜਿਸ ਨਾਲ ਡੀ. ਸੀ. ਯੂਨਾਈਟਿਡ ਨੇ ਕੋਲਾਰਾਡੋ ਰੈਪਿਡਸ ਨੂੰ 2-1 ਨਾਲ ਹਰਾਇਆ। ਇੰਗਲੈਂਡ ਦੇ ਸਟਾਰ ਰੂਨੀ ਨੇ 33ਵੇਂ ਮਿੰਟ ਵਿਚ ਯੂਨਾਈਟਿਡ ਦਾ ਖਾਤਾ ਖੋਲ੍ਹਿਆ। ਇਸ ਤੋਂ ਬਾਅਦ 90ਵੇਂ ਮਿੰਟ ਵਿਚ ਨਿਕੀ ਜੈਕਸਨ ਦੇ ਆਤਮਘਾਤੀ ਗੋਲ ਨਾਲ ਉਸਦੀ ਟੀਮ ਜਿੱਤ ਦਰਜ ਕਰਨ ਵਿਚ ਸਫਲ ਰਹੀ। ਰੂਨੀ ਦੇ ਨਾਂ 'ਤੇ ਇੰਗਲਿਸ਼ ਪ੍ਰੀਮੀਅਰ ਲੀਗ ਵਿਚ 208 ਗੋਲ ਦਰਜ ਹਨ ਤੇ ਉਹ ਇਸ ਲੀਗ ਵਿਚ ਸਭ ਤੋਂ ਵੱਧ ਗੋਲ ਕਰਨ ਵਾਲਿਆਂ ਦੀ ਸੂਚੀ ਵਿਚ ਦੂਜੇ ਸਥਾਨ 'ਤੇ ਹੈ।


Related News