ਸਕੋਰ ਤੋਂ ਅਸੀਂ 15-20 ਦੌੜਾਂ ਘੱਟ ਰਹਿ ਗਏ : ਹੈਰਿਸ

Sunday, Apr 14, 2019 - 03:50 PM (IST)

ਸਪੋਰਟਸ ਡੈਸਕ— ਕਿੰਗਜ਼ ਇਲੈਵਨ ਪੰਜਾਬ ਦੇ ਗੇਂਦਬਾਜ਼ੀ ਕੋਚ ਰੇਆਨ ਹੈਰਿਸ ਨੂੰ ਲਗਦਾ ਹੈ ਕਿ ਉਨ੍ਹਾਂ ਦੀ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਲਾਫ ਸਕੋਰ 'ਚ 15-20 ਦੌੜਾਂ ਤੋਂ ਪਿੱਛੇ ਰਹਿ ਗਈ ਜਿਸ ਕਾਰਨ ਮਹਿਮਾਨ ਟੀਮ ਨੇ ਆਈ.ਪੀ.ਐੱਲ. ਦੇ ਇਸ ਸੈਸ਼ਨ 'ਚ ਉਨ੍ਹਾਂ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ। ਮੇਜ਼ਬਾਨ ਟੀਮ ਕ੍ਰਿਸ ਗੇਲ ਦੀ ਅਜੇਤੂ 99 ਦੌੜਾਂ ਦੀ ਪਾਰੀ ਦੇ ਬਾਵਜੂਦ ਹਾਰ ਗਈ। ਮੱਧ ਦੇ ਓਵਰਾਂ 'ਚ ਵਿਕਟ ਥੋੜ੍ਹਾ ਹੌਲੀ ਹੋ ਗਿਆ ਸੀ ਅਤੇ ਬੈਂਗਲੁਰੂ ਦੇ ਗੇਂਦਬਾਜ਼ ਇਸ 'ਤੇ ਚੰਗੀ ਤਰ੍ਹਾਂ ਢਲ ਗਏ।

ਹੈਰਿਸ ਨੇ ਮੈਚ ਦੇ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ, ''ਮੈਨੂੰ ਲਗਦਾ ਹੈ ਕਿ ਅਸੀਂ ਜੋ ਸ਼ੁਰੂਆਤ ਕੀਤੀ ਸੀ, ਉਸ ਨੂੰ ਦੇਖਦੇ ਹੋਏ ਅਸੀਂ 15-20 ਦੌੜਾਂ ਤੋਂ ਘੱਟ ਰਹਿ ਗਏ। ਯਕੀਨੀ ਤੌਰ 'ਤੇ ਵਿਕਟ ਹੌਲਾ ਹੋ ਗਿਆ ਸੀ ਅਤੇ ਅੰਤ 'ਚ ਵਿਕਟ ਗੁਆ ਦਿੱਤੇ। ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਗੇਂਦਬਾਜ਼ਾਂ ਨੇ ਮੱਧ ਦੇ ਓਵਰਾਂ 'ਚ ਚੰਗਾ ਪ੍ਰਦਰਸ਼ਨ ਕੀਤਾ।'' ਹੈਰਿਸ ਨੇ ਹਾਲਾਂਕਿ ਗੇਲ ਦੇ ਖੇਡਣ ਦੇ ਤਰੀਕੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ''ਉਸ ਨੇ ਮੱਧ ਦੇ ਓਵਰਾਂ 'ਚ ਕੰਟਰੋਲ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਮੱਧ ਦੇ ਓਵਰਾਂ 'ਚ ਅਸੀਂ ਵਿਕਟਾਂ ਗੁਆ ਦਿੱਤੀਆਂ ਜੋ ਨੁਕਸਾਨਦੇਹ ਰਿਹਾ।''


Tarsem Singh

Content Editor

Related News