ਮਾਂ ਦੇ ਓਲੰਪਿਕ ਚੈਂਪੀਅਨ ਬਣਨ ਦੇ 50 ਸਾਲ ਬਾਅਦ ਪੁੱਤਰ ਨੇ ਜਿੱਤਿਆ ਚਾਂਦੀ ਦਾ ਤਗਮਾ

Tuesday, Feb 08, 2022 - 05:17 PM (IST)

ਬੀਜਿੰਗ (ਭਾਸ਼ਾ)- ਅਮਰੀਕਾ ਦੀ ਬਾਰਬਰਾ ਐਨ ਕੋਚਰਨ ਨੇ 1972 ਵਿਚ ਜਾਪਾਨ ਦੇ ਸਪੋਰੋ ਵਿਚ ਹੋਈਆਂ ਸਰਦ ਰੁੱਤ ਓਲੰਪਿਕ ਖੇਡਾਂ ਵਿਚ ਸੋਨ ਤਮਗਾ ਜਿੱਤਿਆ ਸੀ ਅਤੇ ਹੁਣ ਉਨ੍ਹਾਂ ਦੇ ਪੁੱਤਰ ਰਿਆਨ ਕੋਚਰਾਨ-ਸੀਗਲ ਨੇ ਇੱਥੇ ਚੱਲ ਰਹੀਆਂ ਖੇਡਾਂ ਵਿਚ ਚਾਂਦੀ ਦਾ ਤਮਗਾ ਜਿੱਤ ਕੇ ਪਰਿਵਾਰਕ ਪਰੰਪਰਾ ਨੂੰ ਅੱਗੇ ਵਧਾਇਆ। ਰਿਆਨ ਨੇ ਮੰਗਲਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ ਨੂੰ ਜਦੋਂ ‘ਸੁਪਰ ਜੀ’ ਮੁਕਾਬਲੇ ਵਿਚ ਤਮਗਾ ਜਿੱਤਿਆ, ਉਦੋਂ ਅਮਰੀਕਾ ਦੇ ਵੇਰਮੋਂਟ ਦੇ ਸਟਾਰਕਸਬੋਰੋ ਵਿਚ ਰਾਤ ਦੇ 11 ਵਜੇ ਉਨ੍ਹਾਂ ਦੀ ਮਾਂ ਲੈਪਟਾਪ ’ਤੇ ਉਨ੍ਹਾਂ ਦੇ ਪ੍ਰਦਰਸ਼ ਨੂੰ ਦੇਖ ਰਹੀ ਸੀ।

ਇਹ ਵੀ ਪੜ੍ਹੋ: ਮੋਹਾਲੀ ਵਿਰਾਟ ਕੋਹਲੀ ਦੇ 100ਵੇਂ ਟੈਸਟ ਦੀ ਕਰੇਗਾ ਮੇਜ਼ਬਾਨੀ

PunjabKesari

ਸਿਰਫ਼ 2 ਸਾਲ ਦੀ ਉਮਰ ਤੋਂ ਹੀ ਸਕੀਇੰਗ ਕਰਨ ਵਾਲੇ ਰਿਆਨ 2014 ਤੋਂ ਬਾਅਦ ਐਲਪਾਈਨ ਵਰਗ ਦੇ ਕਿਸੇ ਮੁਕਾਬਲੇ ਵਿਚ ਤਮਗਾ ਜਿੱਤਣ ਵਾਲੇ ਅਮਰੀਕਾ ਦੇ ਪਹਿਲੇ ਖਿਡਾਰੀ ਹਨ। ਸਕੀਇੰਗ ਨਾਲ ਜੁੜ੍ਹੇ ਖੇਡਾਂ ਵਿਚ ਅਮਰੀਕਾ ਦੀ ਨੁਮਾਇੰਦਗੀ ਕਰਨ ਵਾਲੇ ਰਿਆਨ ਮਸ਼ਹੂਰ ਕੋਚਰਨ ਪਰਿਵਾਰ ਦੇ ਤੀਜੀ ਪੀੜ੍ਹੀ ਦੇ ਖਿਡਾਰੀ ਹਨ। ਸਪੋਰੋ ਵਿੰਟਰ ਓਲੰਪਿਕ ਦੇ ਸਲੈਲਮ ਮੁਕਾਬਲੇ ਵਿਚ ਚੈਂਪੀਅਨ ਰਹੀ ਬਾਰਬਰਾ ਨੇ ਟੈਲੀਫੋਨ ਇੰਟਰਵਿਊ ਵਿਚ ਕਿਹਾ, ‘ਮੈਂ ਆਪਣੇ ਬੇਟੇ ਦਾ ਸਮਰਥਨ ਕਰਦੇ ਹੋਏ ਇੰਨੀ ਉੱਚੀ ਚੀਕ ਰਹੀ ਸੀ ਕਿ ਮੇਰੀ ਬੇਟੀ ਦੀ ਨੀਂਦ ਅੱਧੀ ਰਾਤ ਨੂੰ ਖ਼ਰਾਬ ਹੋ ਗਈ। ਮੈਂ ਮੁਕਾਬਲੇ ਦੌਰਾਨ ਘਬਰਾ ਗਈ ਸੀ ਪਰ ਮੈਨੂੰ ਉਸ ’ਤੇ ਮਾਣ ਹੈ।’ ਕੋਚਰਾਨ-ਸੀਗਲ ਨੇ 1 ਮਿੰਟ 98 ਸਕਿੰਟ ਦਾ ਸਮਾਂ ਲਿਆ ਅਤੇ ਸਿਰਫ਼ 0.04 ਸਕਿੰਟ ਦੇ ਅੰਤਰ ਨਾਲ ਸੋਨ ਤਗਮਾ ਜਿੱਤਣ ਤੋਂ ਖੁੰਝ ਗਏ। ਸੋਨ ਤਮਗਾ ਮੈਥਿਆਸ ਮਾਇਰ ਨੇ ਜਿੱਤਿਆ। ਆਸਟਰੀਆ ਦੇ ਮਾਇਰ ਦਾ ਇਹ ਤੀਜਾ ਓਲੰਪਿਕ ਸੋਨ ਤਮਗਾ ਹੈ।

ਇਹ ਵੀ ਪੜ੍ਹੋ: ਸਿੰਧੂ ਅਤੇ ਮੀਰਾਬਾਈ BBC ਇੰਡੀਅਨ ਫੀਮੇਲ ਪਲੇਅਰ ਆਫ ਦਿ ਈਅਰ ਐਵਾਰਡ ਦੀ ਦੌੜ ’ਚ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News