ਡੋਪ ਟੈਸਟ 'ਚ ਅਸਫਲ ਰਹਿਣ ਦੇ ਬਾਵਜੂਦ ਖੇਡੇਗੀ ਰੂਸੀ ਸਕੇਟਰ ਵਾਲੀਏਵਾ

Tuesday, Feb 15, 2022 - 03:27 AM (IST)

ਡੋਪ ਟੈਸਟ 'ਚ ਅਸਫਲ ਰਹਿਣ ਦੇ ਬਾਵਜੂਦ ਖੇਡੇਗੀ ਰੂਸੀ ਸਕੇਟਰ ਵਾਲੀਏਵਾ

ਬੀਜਿੰਗ- ਸਰਦਰੁੱਤ ਓਲੰਪਿਕ ਖੇਡਾਂ ਤੋਂ ਪਹਿਲਾਂ ਡੋਪ ਟੈਸਟ ਵਿਚ ਅਸਫਲ ਰਹਿਣ ਦੇ ਬਾਵਜੂਦ ਰੂਸ ਦੀ ਟੀਨਏਜਰ ਕਾਮਿਲਾ ਵਾਲੀਏਵਾ ਖੇਡਾਂ ਵਿਚ ਮਹਿਲਾਵਾਂ ਦੀ ਫਿਗਰ ਸਕੇਟਿੰਗ ਪ੍ਰਤੀਯੋਗਿਤਾ ਵਿਚ ਹਿੱਸਾ ਲੈ ਸਕੇਗੀ। ਵਾਲੀਏਵਾ ਦਾ ਪ੍ਰਦਰਸ਼ਨ ਕਿਹਾ ਜਿਹਾ ਵੀ ਹੋਵੇ ਪਰ ਉਹ ਤਮਗਾ ਵੰਡ ਸਮਾਰੋਹ ਵਿਚ ਹਿੱਸਾ ਨਹੀਂ ਲੈ ਸਕੇਗੀ। ਉਸ ਤੋਂ ਇਲਾਵਾ ਟਾਪ-3 ਵਿਚ ਰਹਿਣ ਵਾਲੀਆਂ ਹੋਰ ਦੋ ਖਿਡਾਰਨਾਂ ਲਈ ਵੀ ਤਮਗਾ ਵੰਡ ਸਮਾਰੋਹ ਨਹੀਂ ਹੋਵੇਗਾ। ਖੇਡ ਪੰਚਾਟ ਨੇ ਸੋਮਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਕਿ 15 ਸਾਲ ਦੀ ਵਾਲੀਏਵਾ ਨੂੰ ਪੂਰੀ ਜਾਂਚ ਦੇ ਬਿਨਾਂ ਅਸਥਾਈ ਤੌਰ 'ਤੇ ਸਸਪੈਂਡ ਕਰਨ ਦੀ ਲੋੜ ਨਹੀਂ ਹੈ। ਪੰਚਾਟ ਨੇ ਉਸਦੇ ਪੱਥ ਵਿਚ ਫੈਸਲਾ ਇਸ ਲਈ ਦਿੱਤਾ ਕਿਉਂਕਿ ਉਹ ਨਾਬਾਲਗ ਹੈ ਜਾਂ 'ਬਾਲਗ' ਹੈ ਅਤੇ ਉਸਦੇ ਲਈ ਨਿਯਮ ਬਾਲਗ ਖਿਡਾਰੀਆਂ ਤੋਂ ਵੱਖਰੇ ਹੋਣਗੇ।

ਇਹ ਖ਼ਬਰ ਪੜ੍ਹੋ- ਵਿਧਾਨ ਸਭਾ ਚੋਣਾਂ : ਉੱਤਰਾਖੰਡ 'ਚ 59.37 ਤੇ ਯੂ.ਪੀ. ਵਿਚ 60.31 ਫੀਸਦੀ ਹੋਈ ਵੋਟਿੰਗ
ਸੀ. ਏ. ਐੱਸ. ਦੇ ਡਾਇਰੈਕਟਰ ਜਨਰਲ ਮਥਿਊ ਰੀਬ ਨੇ ਕਿਹਾ ਕਿ ਪੈਨਲ ਦਾ ਮੰਨਣਾ ਹੈ ਕਿ ਇਸ ਖਿਡਾਰੀ ਨੂੰ ਓਲੰਪਿਕ ਵਿਚ ਹਿੱਸਾ ਲੈਣ ਤੋ ਰੋਕਣ 'ਤੇ ਉਸ ਨੂੰ ਨਾ-ਪੂਰਾ ਹੋਣ ਵਾਲਾ ਘਾਟਾ ਪਵੇਗਾ। ਵਾਲੀਏਵਾ ਤੇ ਰੂਸ ਦੇ ਬਾਕੀ ਸਕੇਟਰਾਂ ਦਾ ਟੀਚਾ ਹੁਣ ਮਹਿਲਾਵਾਂ ਦੀ ਫਿਗਰ ਸਕੇਟਿੰਗ ਪ੍ਰਤੀਯੋਗਿਤਾ ਵਿਚ ਕਲੀਨ ਸਵੀਪ ਦਾ ਹੋਵੇਗਾ। ਪ੍ਰਤੀਯੋਗਿਤਾ ਮੰਗਲਵਾਰ ਤੋਂ ਵੀਰਵਾਰ ਤੱਕ ਚੱਲੇਗੀ। ਵਾਲੀਏਵਾ ਨੂੰ 25 ਦਸੰਬਰ ਨੂੰ ਪਾਬੰਦੀਸ਼ੁਦਾ ਦਵਾਈ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ ਸੀ ਪਰ ਸਵੀਡਨ ਦੀ ਲੈਬ ਦਾ ਇਹ ਜਾਂਚ ਨਤੀਜਾ ਇਕ ਹਫਤੇ ਪਹਿਲਾਂ ਹੀ ਆਇਆ ਹੈ। ਇਸ ਤੋਂ ਪਹਿਲਾਂ ਉਹ ਰੂਸੀ ਓਲੰਪਿਕ ਕਮੇਟੀ ਲਈ ਸੋਨ ਤਮਗਾ ਜਿੱਤ ਚੁੱਕੀ ਹੈ। ਰਿਪੋਰਟ ਆਉਣ ਵਿਚ 6 ਹਫਤੇ ਦੀ ਦੇਰੀ ਦੇ ਕਾਰਨ ਸਪੱਸ਼ਟ ਨਹੀਂ ਹੈ ਕਿ ਓਮੀਕ੍ਰਾਨ ਵੈਰੀਏਂਟ ਦੇ ਪ੍ਰਸਾਰ ਦੇ ਕਾਰਨ ਲੈਬ ਵਿਚ ਸਟਾਫ ਘੱਟ ਸੀ। ਰੂਸੀ ਡੋਪਿੰਗ ਰੋਕੂ ਏਜੰਸੀ ਨੇ ਉਸ 'ਤੇ ਤੁਰੰਤ ਪਾਬੰਦੀ ਲਾ ਦਿੱਤੀ ਸੀ, ਜਿਸ ਨੂੰ ਇਕ ਦਿਨ ਬਾਅਦ ਹਟਾ ਦਿੱਤਾ ਗਿਆ।

ਇਹ ਖ਼ਬਰ ਪੜ੍ਹੋ- ਪੰਜਾਬ ਤੇ ਬੱਚਿਆਂ ਦੇ ਭਵਿੱਖ ਲਈ 'ਆਪ' ਦੀ ਇਮਾਨਦਾਰ ਸਰਕਾਰ ਬਣਾਉਣ ਪੰਜਾਬ ਵਾਸੀ : ਕੇਜਰੀਵਾਲ
ਆਈ. ਓ. ਸੀ. ਅਤੇ ਹੋਰਨਾਂ ਨੇ ਅਪੀਲ ਕੀਤੀ, ਜਿਸ ਨਾਲ ਮਾਮਲੇ ਦੀ ਵਿਸਥਾਰਪੂਰਵਕ ਜਾਣਕਾਰੀ ਹੋਈ। ਵਾਲੀਏਵਾ ਨੇ ਵੀਡੀਓ ਕਾਨਫਰੰਸ ਰਾਹੀ ਆਪਣਾ ਪੱਖ ਰੱਖਿਆ। ਇਸ ਫੈਸਲੇ ਤੋਂ ਬਾਅਦ ਇਹ ਤਾਂ ਤੈਅ ਹੋ ਗਿਆ ਹੈ ਕਿ ਉਹ ਅੱਗੇ ਖੇਡ ਸਕੇਗੀ ਪਰ ਜਿਹੜਾ ਸੋਨ ਤਮਗਾ ਉਸ ਨੇ ਜਿੱਤਿਆ ਹੈ, ਉਸ 'ਤੇ ਫੈਸਲਾ ਨਹੀਂ ਆਇਆ ਹੈ। ਉਸ 'ਤੇ ਫੈਸਲਾ ਵਿਸਥਾਰਪੂਰਵਕ ਜਾਂਚ ਤੋਂ ਬਾਅਦ ਆਵੇਗਾ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News