ਪ੍ਰੈਜ਼ੀਡੈਂਟ ਕੱਪ ''ਚ ਸੋਨ ਤੇ ਚਾਂਦੀ ਤਮਗੇ ਜਿੱਤਣ ਵਾਲੇ ਰੁਦਰਾਂਕਸ਼ ਅਤੇ ਅੰਜੁਮ ਨੂੰ ਮਿਲੇਗੀ ਇਨਾਮੀ ਰਾਸ਼ੀ

Thursday, Apr 13, 2023 - 03:37 PM (IST)

ਪ੍ਰੈਜ਼ੀਡੈਂਟ ਕੱਪ ''ਚ ਸੋਨ ਤੇ ਚਾਂਦੀ ਤਮਗੇ ਜਿੱਤਣ ਵਾਲੇ ਰੁਦਰਾਂਕਸ਼ ਅਤੇ ਅੰਜੁਮ ਨੂੰ ਮਿਲੇਗੀ ਇਨਾਮੀ ਰਾਸ਼ੀ

ਨਵੀਂ ਦਿੱਲੀ (ਭਾਸ਼ਾ)- ਭਾਰਤ ਦੇ ਵਿਸ਼ਵ ਚੈਂਪੀਅਨ ਰਾਈਫਲ ਨਿਸ਼ਾਨੇਬਾਜ਼ ਰੁਦਰਾਂਕਸ਼ ਪਾਟਿਲ ਅਤੇ ਮਹਿਲਾ ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਨੂੰ ਪਿਛਲੇ ਸਾਲ ਵੱਕਾਰੀ ਪ੍ਰੈਜ਼ੀਡੈਂਟ ਕੱਪ ਵਿਚ ਕ੍ਰਮਵਾਰ ਸੋਨ ਅਤੇ ਚਾਂਦੀ ਦੇ ਤਮਗੇ ਜਿੱਤਣ ਲਈ ਇਨਾਮੀ ਰਾਸ਼ੀ ਮਿਲੇਗੀ। ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ (ਆਈ. ਐੱਸ. ਐੱਸ. ਐੱਫ.) ਦੇ ਅਹੁਦੇਦਾਰਾਂ ਵਿਚ ਬਦਲਾਅ ਕਾਰਨ ਇਸ ਇਨਾਮੀ ਰਾਸ਼ੀ ਨੂੰ ਲੈ ਕੇ ਅਨਿਸ਼ਚਿਤਤਾ ਪੈਦਾ ਹੋ ਗਈ ਸੀ। ਮਹਾਰਾਸ਼ਟਰ ਦੇ ਰਹਿਣ ਵਾਲੇ ਨਿਸ਼ਾਨੇਬਾਜ਼ ਰੁਦਰਾਂਕਸ਼ ਨੂੰ ਪਿਛਲੇ ਸਾਲ ਕਾਹਿਰਾ ਵਿੱਚ ਪ੍ਰੈਜ਼ੀਡੈਂਟ ਕੱਪ ਜਿੱਤਣ 'ਤੇ ਕਰੀਅਰ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ 15,000 ਯੂਰੋ (ਲਗਭਗ 13.25 ਲੱਖ ਰੁਪਏ) ਮਿਲਣਗੇ। 

ਅੰਜੁਮ ਨੇ ਇਸ ਮੁਕਾਬਲੇ 'ਚ ਮਹਿਲਾਵਾਂ ਦੀ ਰਾਈਫਲ 3 ਪੋਜ਼ੀਸ਼ਨ 'ਚ ਚਾਂਦੀ ਦਾ ਤਮਗਾ ਜਿੱਤਿਆ ਸੀ, ਜਿਸ ਲਈ ਉਸ ਨੂੰ 6.25 ਲੱਖ ਰੁਪਏ ਮਿਲਣੇ ਹਨ। ਆਈ.ਐੱਸ.ਐੱਸ.ਐੱਫ. ਦੇ ਸਾਬਕਾ ਮੁਖੀ ਵਲਾਦੀਮੀਰ ਲਿਸਿਨ ਆਪਣੀਆਂ ਵਿੱਤੀ ਵਚਨਬੱਧਤਾਵਾਂ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹੇ ਸਨ ਪਰ ਇਸ ਖੇਡ ਸੰਸਥਾ ਦੇ ਨਵੇਂ ਪ੍ਰਧਾਨ ਲੁਸੀਆਨੋ ਰੋਸੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਪਹਿਲਾਂ ਕੀਤੇ ਗਏ ਵਾਅਦੇ ਨੂੰ ਨਿਭਾਉਣਗੇ ਅਤੇ ਸੀਜ਼ਨ ਦੇ ਅੰਤ ਦੇ ਹੋਣ ਵਾਲੇ ਇਸ ਟੂਰਨਾਮੈਂਟ ਦੇ ਸਾਰੇ ਤਮਗਾ ਜੇਤੂ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਰੋਸੀ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਪਿਆਰੇ ਖਿਡਾਰੀ, ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ISSF ਪ੍ਰੈਜ਼ੀਡੈਂਟ ਕੱਪ 2022 ਲਈ ਇਨਾਮੀ ਰਾਸ਼ੀ ਦੇ ਭੁਗਤਾਨ ਦੇ ਸਬੰਧ ਵਿੱਚ ਇੱਕ ਸਮਝੌਤੇ 'ਤੇ ਪਹੁੰਚ ਗਿਆ ਹੈ ਅਤੇ ਇਹ ਇਨਾਮੀ ਰਾਸ਼ੀ ਤੁਹਾਨੂੰ ਵਾਅਦੇ ਅਨੁਸਾਰ ਅਦਾ ਕੀਤੀ ਜਾਵੇਗੀ।।


author

cherry

Content Editor

Related News