ਰੌਸ ਟੇਲਰ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਕਿਹਾ ਅਲਵਿਦਾ
Thursday, Dec 30, 2021 - 01:10 PM (IST)
ਵੈਲਿੰਗਟਨ (ਭਾਸ਼ਾ)- ਨਿਊਜ਼ੀਲੈਂਡ ਦੇ ਦਿੱਗਜ ਬੱਲੇਬਾਜ਼ ਰੌਸ ਟੇਲਰ ਨੇ ਮੌਜੂਦਾ ਘਰੇਲੂ ਸੈਸ਼ਨ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਬੰਗਲਾਦੇਸ਼ ਵਿਰੁੱਧ ਅਗਲੇ ਮਹੀਨੇ ਹੋਣ ਵਾਲਾ ਦੂਜਾ ਟੈਸਟ ਮੈਚ ਉਨ੍ਹਾਂ ਦਾ ਆਖਰੀ ਟੈਸਟ ਹੋਵੇਗਾ। ਉਹ ਇਸ 'ਚ ਡੇਨੀਅਲ ਵਿਟੋਰੀ ਦੇ 112 ਟੈਸਟਾਂ ਦੀ ਬਰਾਬਰੀ ਕਰ ਲੈਣਗੇ। ਉਹ ਫਰਵਰੀ 'ਚ ਦੱਖਣੀ ਅਫਰੀਕਾ ਖ਼ਿਲਾਫ਼ ਟੈਸਟ ਸੀਰੀਜ਼ ਨਹੀਂ ਖੇਡਣਗੇ ਪਰ ਆਸਟ੍ਰੇਲੀਆ 'ਚ ਵਨਡੇ ਸੀਰੀਜ਼ ਅਤੇ ਮਾਰਚ-ਅਪ੍ਰੈਲ 'ਚ ਨੀਦਰਲੈਂਡ ਖ਼ਿਲਾਫ਼ ਘਰੇਲੂ ਸੀਰੀਜ਼ ਖੇਡਣਗੇ। ਨੀਦਰਲੈਂਡ ਖ਼ਿਲਾਫ਼ ਆਪਣੇ ਗ੍ਰਹਿ ਨਗਰ ਹੈਮਿਲਟਨ 'ਚ 4 ਅਪ੍ਰੈਲ ਨੂੰ ਹੋਣ ਵਾਲਾ ਚੌਥਾ ਵਨਡੇ ਟੇਲਰ ਦਾ ਆਖ਼ਰੀ ਅੰਤਰਰਾਸ਼ਟਰੀ ਮੈਚ ਹੋਵੇਗਾ।
ਇਹ ਵੀ ਪੜ੍ਹੋ : ਅਲਵਿਦਾ-2021: ਦੁਨੀਆ ਭਰ ’ਚ ਵਿਵਸਥਾ ਖ਼ਿਲਾਫ਼ ਖੜੇ ਹੋਏ ਨਾਮੀ ਪਲੇਅਰ, ਭੁਗਤਣੇ ਪਏ ਗੰਭੀਰ ਨਤੀਜੇ
ਉਨ੍ਹਾਂ ਨੇ ਵੀਰਵਾਰ ਨੂੰ ਇਕ ਬਿਆਨ 'ਚ ਕਿਹਾ, 'ਇਹ ਸ਼ਾਨਦਾਰ ਸਫ਼ਰ ਰਿਹਾ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਇੰਨੇ ਲੰਬੇ ਸਮੇਂ ਤੱਕ ਦੇਸ਼ ਦੀ ਨੁਮਾਇੰਦਗੀ ਕਰ ਸਕਿਆ।' ਉਨ੍ਹਾਂ ਨੇ ਕਿਹਾ, 'ਦੁਨੀਆ ਦੇ ਕੁਝ ਮਹਾਨ ਖਿਡਾਰੀਆਂ ਦੇ ਖ਼ਿਲਾਫ਼ ਖੇਡਣਾ ਕਿਸਮਤ ਦੀ ਗੱਲ ਹੈ। ਬਹੁਤ ਸਾਰੀਆਂ ਯਾਦਾਂ ਅਤੇ ਦੋਸਤੀ ਦੇ ਤੋਹਫ਼ੇ ਮਿਲੇ ਹਨ, ਸਾਰੀਆਂ ਚੰਗੀਆਂ ਚੀਜ਼ਾਂ ਕਦੇ ਖ਼ਤਮ ਨਹੀਂ ਹੁੰਦੀਆਂ ਹਨ ਅਤੇ ਇਹ ਮੇਰੇ ਲਈ ਸਹੀ ਸਮਾਂ ਹੈ।' ਟੇਲਰ ਨੇ ਨਿਊਜ਼ੀਲੈਂਡ ਲਈ ਟੈਸਟ ਅਤੇ ਵਨਡੇ ਮੈਚਾਂ ਵਿਚ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ।
ਇਹ ਵੀ ਪੜ੍ਹੋ : ਹੁਣ ਮਣੀਪੁਰ ਦੇ ਖੇਡ ਮੰਤਰੀ ਅਤੇ ਸਾਬਕਾ ਫੁੱਟਬਾਲ ਖਿਡਾਰੀ ਹਾਓਕਿਪ ਨੇ ਫੜਿਆ ਭਾਜਪਾ ਦਾ ਪੱਲਾ
ਉਨ੍ਹਾਂ ਨੇ ਟੈਸਟ ਵਿਚ 19 ਸੈਂਕੜਿਆਂ ਸਮੇਤ 7584 ਦੌੜਾਂ ਬਣਾਈਆਂ, ਜੋ ਮੌਜੂਦਾ ਕਪਤਾਨ ਕੇਨ ਵਿਲੀਅਮਸਨ ਤੋਂ ਬਾਅਦ ਸਭ ਤੋਂ ਵੱਧ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਵਨਡੇ 'ਚ 8581 ਦੌੜਾਂ ਬਣਾਈਆਂ, ਜਿਸ 'ਚ 21 ਸੈਂਕੜੇ ਸ਼ਾਮਲ ਹਨ। ਉਨ੍ਹਾਂ ਨੇ 2008 ਵਿਚ ਦੱਖਣੀ ਅਫਰੀਕਾ ਵਿਰੁੱਧ ਪਹਿਲਾ ਟੈਸਟ ਖੇਡਿਆ ਅਤੇ 233 ਵਨਡੇ ਮੈਚਾਂ ਵਿਚੋਂ ਪਹਿਲਾ 2006 ਵਿਚ ਵੈਸਟਇੰਡੀਜ਼ ਵਿਰੁੱਧ ਖੇਡਿਆ। ਉਨ੍ਹਾਂ ਨੇ 102 ਟੀ-20 ਮੈਚ ਵੀ ਖੇਡੇ ਹਨ ਅਤੇ ਨਿਊਜ਼ੀਲੈਂਡ ਲਈ ਤਿੰਨੋਂ ਫਾਰਮੈਟਾਂ ਵਿਚ 100 ਤੋਂ ਵੱਧ ਮੈਚ ਖੇਡਣ ਵਾਲੇ ਪਹਿਲੇ ਕ੍ਰਿਕਟਰ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ ਕ੍ਰਿਕਟਰ ਦਿਨੇਸ਼ ਮੋਂਗੀਆ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫੜਿਆ ਭਾਜਪਾ ਦਾ ਪੱਲਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।